ਇਟਲੀ ''ਚ ਮਨਾਇਆ ਗਿਆ ਗੁਰੂ ਰਾਮਦਾਸ ਮਹਾਰਾਜ ਜੀ ਦਾ 485ਵਾਂ ਪ੍ਰਕਾਸ਼ ਦਿਹਾੜਾ

10/21/2019 11:59:39 AM

ਰੋਮ/ਇਟਲੀ (ਕੈਂਥ)— ਇਟਲੀ ਵਿਚ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਗੁਰਲਾਗੋ ਬੈਰਗਾਮੋ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ । ਉੱਤਰੀ ਇਟਲੀ ਦੀਆਂ ਰਵਿਦਾਸ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਬੜੀ ਹੀ ਧੂਮ-ਧਾਮ ਨਾਲ ਉਹਨਾਂ ਦਾ 485ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ । ਇਸ ਸਮੇਂ ਯੂਰਪ ਦੇ ਪ੍ਰਸਿੱਧ ਭਾਈ ਜਸਪਾਲ ਸਿੰਘ ਬੈਰਗਾਮੋ ਦੇ ਕੀਰਤਨੀਏ ਜਥੇ ਨੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਪੰਧ 'ਤੇ ਚਾਨਣਾ ਪਾਇਆ।

ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਵਿਚ ਹੋਇਆ । ਜਿੱਥੋਂ ਉਹਨਾਂ ਦੇ ਪਰਿਵਾਰ ਨੇ ਪ੍ਰਵਾਸ ਕਰਕੇ ਗੋਇੰਦਵਾਲ ਸਾਹਿਬ ਵਿਚ ਆ ਡੇਰੇ ਲਾਏ। ਇੱਥੇ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਗੁਰਧਾਰਨ ਕਰਕੇ ਉਹਨਾਂ ਦੇ ਘਰ ਹੀ ਜਵਾਈਪੱਦ ਧਾਰਨ ਕਰਕੇ ਫਿਰ ਸ੍ਰੀ ਅੰ੍ਰਮਿਤਸਰ ਸਾਹਿਬ ਸ਼ਹਿਰ ਨੂੰ ਵਸਾਇਆ । ਭਾਈ ਜਸਪਾਲ ਸਿੰਘ ਬੈਰਗਾਮੋ ਦੇ ਰਾਗੀ ਕੀਰਤਨੀਏ ਜਥੇ ਨੇ ਉਹਨਾਂ ਦੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਨੇਕਾਂ ਸਬਦਾਂ ਦਾ ਅਨੰਦ-ਭਿੰਨਾਂ ਕੀਰਤਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰਕੇ ਉਹਨਾਂ ਦਾ ਜੀਵਨ ਸਫ਼ਲਾ ਕੀਤਾ ।

ਕੀਰਤਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਪਾਠੀ ਸਿੰਘਾਂ ਵੱਲੋਂ ਭੋਗ ਪਾਏ ਗਏ । ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਕਮਨਾਮੇ ਲਏ ਗਏ ਅਤੇ ਸੰਗਤਾਂ ਨੂੰ ਸਰਵਣ ਕਰਵਾਏ ਗਏ । ਇਸ ਸਮੇਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਯੂ.ਕੇ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਲਜੀਅਮ ਦੇ ਪ੍ਰਧਾਨ ਸਮੇਤ ਪੂਰੇ ਯੂਰਪ ਵਿਚੋਂ ਸੰਗਤਾਂ ਆਈਆਂ ਹੋਈਆਂ ਸਨ ।ਇਨ੍ਹਾਂ ਵਿਚ ਹਰਮੇਸ਼ ਲਾਲ, ਜੀਵਨ ਕੁਮਾਰ ਅਤੇ ਬਾਘਾ ਆਦਿ ਸਨ। ਇਹਨਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ । 

ਇਸ ਸਮੇਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਲਾਗੋ ਬੈਰਗਾਮੋ ਦੇ ਪ੍ਰਧਾਨ ਵਿਨੋਦ ਕੁਮਾਰ ਕੈਲੇ, ਬਲਜੀਤ ਸਿੰਘ ਬੰਗੜ੍ਹ (ਚੇਅਰਮੈਨ ), ਮਦਨ ਲਾਲ ਬੰਗੜ੍ਹ (ਸੀਨੀਅਰ ਮੀਤ ਪ੍ਰਧਾਨ ), ਗੁਰਬਖ਼ਸ ਲਾਲ ਜੱਸਲ ਅਤੇ ਲਾਲ ਚੰਦ ਲਾਲੀ (ਖ਼ਚਾਨਚੀ ), ਹਰੀਸ਼ ਕੁਮਾਰ ਨੀਟਾ ਅਤੇ ਬੱਬੀ (ਸਟੇਜ ਸੈਕਟਰੀ ), ਕੁਲਵੰਤ ਰਾਮ, ਗੁਰਨਾਮ ਗਿੰਡਾ ਆਦਿ ਪੰਤਵੰਤੇ ਸੱਜਣ ਵੀ ਹਾਜ਼ਰ ਸਨ । ਇਸ ਸਮੇਂ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਇਸ ਸਮੇਂ ਗੁਰਬਖ਼ਸ਼ ਲਾਲ ਜੱਸਲ ਜੀ ਨੇ ਧਾਰਮਿਕ ਲਿਟਰੇਚਰ ਦਾ ਇਕ ਸਟਾਲ ਲਗਾਇਆ ਹੋਇਆ ਸੀ ਜਿਸ ਵਿਚ ਧਾਰਮਿਕ ਲਿਟਰੇਚਰ ਮੁਫਤ ਵੰਡਿਆ ਜਾ ਰਿਹਾ ਸੀ ।


Vandana

Content Editor

Related News