ਇਟਲੀ - ਕੋਰੋਨਾ ਨੂੰ ਜਡ਼੍ਹੋਂ ਖਤਮ ਕਰਨ ਲਈ ਇਸ ਮੇਅਰ ਨੇ ਚੁੱਕਿਆ ਜ਼ਿੰਮਾ

04/06/2020 12:20:24 AM

ਰੋਬਿਓ - ਕੋਰੋਨਾਵਾਇਰਸ  ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਟਲੀ ਦੇ ਰੋਬਿਓ ਸ਼ਹਿਰ ਦੇ ਮੇਅਰ ਇਸ ਵਾਇਰਸ ਤੋਂ ਨਿਜਾਤ ਪਾਉਣ ਲਈ ਸ਼ਹਿਰ ਦੇ ਸਾਰੇ ਲੋਕਾਂ ਦੇ ਖੂਨ ਦੇ ਨਮੂਨੇ ਦੀ ਜਾਂਚ ਕਰਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਮੇਅਰ ਰੋਬਰਟੋ ਫ੍ਰਾਂਸੀਸੀ ਦਾ ਮੰਨਣਾ ਹੈ ਕਿ ਜਦ ਤੱਕ ਸਿਹਤਮੰਦ ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਲੋਕਾਂ ਤੋਂ ਵੱਖ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਹਾਲਤ ਵਿਚ ਸੁਧਾਰ ਨਹੀਂ ਹੋਵੇਗਾ।

PunjabKesari

ਮੇਅਰ ਦੇ ਇਸ ਕਦਮ ਨਾਲ ਲੋਕਾਂ ਵਿਚ ਉਤਸ਼ਾਹ ਦਾ ਸੰਚਾਰ ਹੋਇਆ ਹੈ। ਲੋਕਾਂ ਦੀ ਮੁਖ ਕੋਸ਼ਿਸ਼ ਦੀ ਜ਼ੱਦ ਵਿਚ ਨਾ ਆਉਣਾ ਹੈ। ਫ੍ਰਾਂਸੀਸੀ ਨੇ ਏ. ਐਫ. ਪੀ. ਨੂੰ ਦੱਸਿਆ ਕਿ ਅਸੀਂ ਹਾਲਚ ਵਿਚ ਸੁਧਾਕ ਉਦੋਂ ਤੱਕ ਨਹੀਂ ਲਿਆ ਸਕਦੇ ਜਦ ਤੱਕ ਸਿਹਤਮੰਦ ਲੋਕਾਂ ਨੂੰ ਬੀਮਾਰ ਲੋਕਾਂ ਤੋਂ ਅਲੱਗ ਨਹੀਂ ਕਰਾਂਗੇ। ਉਨ੍ਹਾਂ ਦਾ ਮੰਨਣਾ ਹੈ ਕਿ ਸਾਰਿਆਂ ਦਾ ਤੁਰੰਤ ਐਂਟੀਬਾਡੀ ਪ੍ਰੀਖਣ ਕੀਤਾ ਜਾਵੇ। ਮੇਅਰ ਨੇ ਸ਼ਹਿਰ ਦੇ ਜਿਮ ਵਿਚ ਆਖਿਆ ਕਿ ਜਿਹਡ਼ੇ ਲੋਕ ਇਸ ਦਾ ਖਰਚ ਨਾ ਚੁੱਕ ਸਕਦੇ ਉਨ੍ਹਾਂ ਦਾ ਖਰਚਾ ਮੈਂ ਚੁੱਕਾਂਗਾ।

PunjabKesari

ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਜਿਥੇ ਠੀਕ ਹੋ ਰਹੇ ਲੋਕਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਉਥੇ ਹੀ ਰੁਜ਼ਾਨਾ ਹੋ ਰਹੀਆਂ ਮੌਤਾਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਇਟਲੀ ਵਿਚ ਅੱਜ 525 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਹਡ਼ੀ ਕਿ 31 ਮਾਰਚ ਤੋਂ ਬਾਅਦ ਸਭ ਤੋਂ ਘੱਟ ਅੰਕਡ਼ਾ ਦਰਜ ਕੀਤਾ ਗਿਆ ਹੈ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਗਿਰਾਵਟ ਦੇਖੀ ਜਾ ਸਕਦੀ ਹੈ।


Khushdeep Jassi

Content Editor

Related News