ਇਟਲੀ ਦੇ ਇਤਿਹਾਸਕ ਫੈਸਲੇ ਨਾਲ ਆਮ ਜਨਤਾ ਨੂੰ ਰਾਹਤ, ਰੋਜ਼ਾਨਾ ਬਚੇਗਾ 3 ਲੱਖ ਯੂਰੋ

09/23/2020 8:14:42 AM

ਮਿਲਾਨ, (ਸਾਬੀ ਚੀਨੀਆ)- ਇਟਲੀ 'ਚ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ਘੱਟ ਕਰਨ ਲਈ ਆਖਰ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧ ਵਿਚ ਬੀਤੇ ਦਿਨ ਹੋਏ ਮਤਦਾਨ ਦੌਰਾਨ 70 ਫੀਸਦੀ ਲੋਕਾਂ ਨੇ ਰੈਫਰੈਂਡਮ ਦੇ ਹੱਕ ਵਿਚ ਭਾਵ ਮੈਂਬਰਾਂ ਦੀ ਗਿਣਤੀ ਘੱਟ ਕਰਨ ਲਈ ਵੋਟ ਦੇ ਕੇ ਪੱਕੀ ਮੋਹਰ ਲਗਾਈ। ਜਦੋਂ ਕਿ ਰੈਫਰੈਂਡਮ ਦੇ ਵਿਰੋਧ ਵਿਚ ਸਿਰਫ 30 ਫੀਸਦੀ ਲੋਕਾਂ ਨੇ ਹੀ ਵੋਟ ਦਿੱਤੀ। 

ਇਸ ਤਰ੍ਹਾਂ ਹੁਣ ਇਟਲੀ ਵਿਚ ਪਾਰਲੀਮੈਂਟ ਮੈਬਰਾਂ ਭਾਵ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਕੇ 630 ਰਹਿ ਜਾਵੇਗੀ, ਜਦੋਂ ਪਹਿਲਾ ਹੇਠਲੇ ਅਤੇ ਉੱਪਰਲੇ ਸਦਨ ਨੂੰ ਮਿਲਾ ਕੇ ਮੈਂਬਰਾਂ ਦੀ ਕੁੱਲ ਦੀ ਗਿਣਤੀ 945 ਸੀ। ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ਘੱਟ ਹੋਣ ਨਾਲ਼ ਰੋਜ਼ਾਨਾ 3 ਲੱਖ ਯੂਰੋ ਦੇ ਖਰਚੇ ਦੀ ਬਚਤ ਹੋਵੇਗੀ ।

ਦੱਸਣਯੋਗ ਹੈ ਕਿ ਇਟਲੀ ਦੀ ਮੌਜੂਦਾ ਫਾਈਵ ਸਟਾਰ ਮੂਵਮੈਂਟਸ ਸਰਕਾਰ ਦੇ ਆਗੂਆਂ ਨੇ ਸੱਤਾ ਵਿਚ ਆਉਣ ਦੇ ਸਮੇਂ ਤੋਂ ਹੀ ਇਹ ਰੈਫਰੈਂਮਡ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਰੈਫਰੈਂਡਮ ਦੇ ਹੱਕ ਵਿਚ ਪਈ ਭਾਰੀ ਵੋਟ ਤੋਂ ਖੁਸ਼ ਹੋ ਕੇ ਫਾਈਵ ਸਟਾਰ ਮੂਵਮੈਂਟ ਦੇ ਆਗੂ ਲੁਈਜੀ ਦੀ ਮਾਈਓ ਨੇ ਕਿਹਾ ਕਿ ਇਹ
ਸਰਕਾਰ ਦੀ ਇਕ ਇਤਿਹਾਸਕ ਜਿੱਤ ਹੈ ਅਤੇ ਇਸ ਦਿਨ ਦਾ ਪਿਛਲੇ 30 ਸਾਲ ਤੋਂ ਇੰਤਜ਼ਾਰ ਸੀ। ਉਨ੍ਹਾਂ ਕਿਹਾ ਕਿ ਇਟਲੀ ਦੀ ਆਰਥਿਕਤਾ ਦੇ ਸਬੰਧ ਚ ਇਹ ਫੈਸਲਾ ਇਕ ਮੀਲ ਪੱਥਰ ਸਾਬਤ ਹੋਵੇਗਾ।


Lalita Mam

Content Editor

Related News