ਇਟਾਲੀਅਨ ਮਹਿਲਾ ਨੇ ਗੂਗਲ ਹੋਮ ਨਾਲ ਕੀਤੀ ਗੱਲ, ਵੀਡੀਓ ਵਾਇਰਲ

01/03/2018 5:48:21 PM

ਰੋਮ(ਬਿਊਰੋ)— ਤਕਨੀਕ ਵਿਚ ਬਦਲਾਅ ਨੌਜਵਾਨਾਂ ਦੇ ਨਾਲ-ਨਾਲ ਘਰ ਦੇ ਬਜ਼ੁਰਗਾਂ ਲਈ ਵੀ ਇਕ ਲਵੀਂ ਪਹੇਲੀ ਦੀ ਤਰ੍ਹਾਂ ਹੁੰਦੇ ਹਨ। ਅਜਿਹੇ ਵਿਚ ਕਈ ਵਾਰ ਬਜ਼ੁਰਗਾਂ ਨੂੰ ਨਵੀਂ ਤਕਨੀਕ ਨਾਲ ਰੂਬਰੂ ਹੋਣ ਵਿਚ ਕਾਫੀ ਸਮਾਂ ਲੱਗ ਜਾਦਾ ਹੈ। ਬਦਲਦੀ ਤਕਨੀਕ ਨਾਲ ਵੱਡੇ ਬਜ਼ੁਰਗ ਹਰ ਵਾਰ ਹੈਰਾਨ ਹੁੰਦੇ ਹਨ। ਉਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਤਕਨੀਕ ਵਿਚ ਬਦਲਾਅ ਨਾਲ ਅਜਿਹਾ ਵੀ ਕੁੱਝ ਕੀਤਾ ਜਾ ਸਕਦਾ ਹੈ।
ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਇਟਾਲੀਅਨ ਬਜ਼ੁਰਗ ਮਹਿਲਾ ਗੂਗਲ ਹੋਮ ਨਾਲ ਗੱਲਬਾਤ ਕਰਦੇ ਹੋਏ ਦਿਸ ਰਹੀ ਹੈ। ਮਹਿਲਾ ਗੂਗਲ ਹੋਮ ਤੋਂ ਮਿਲ ਰਹੇ ਜਵਾਬ ਤੋਂ ਹੈਰਾਨ ਦਿਸ ਰਹੀ ਹੈ। ਉਨ੍ਹਾਂ ਦੇ ਇਕ ਰਿਐਕਸ਼ਨ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਸਾਰੇ ਲੋਕ ਹੱਸ ਰਹੇ ਹਨ। ਨਾਲ ਹੀ ਕੁੱਝ ਲੋਕ ਮਹਿਲਾ ਨੂੰ ਗੂਗਲ ਨਾਲ ਗੱਲ ਕਰਨ ਅਤੇ ਸਵਾਲ ਪੁੱਛਣ ਦੇ ਤਰੀਕਿਆਂ ਦੇ ਬਾਰੇ ਵਿਚ ਵੀ ਦੱਸ ਰਹੇ ਹਨ। ਮਹਿਲਾ ਵੀਡੀਓ ਵਿਚ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਇਹ ਡਿਵਾਇਸ ਉਨ੍ਹਾਂ ਦੀ ਗੱਲ ਨੂੰ ਸਮਝ ਕੇ ਜਵਾਬ ਦੇ ਰਿਹਾ ਹੈ ਉਹ ਕਾਫੀ ਡਰਾਉਣ ਵਾਲਾ ਹੈ। ਬਜ਼ੁਰਗ ਮਹਿਲਾ ਦੇ ਇਸ ਵੀਡੀਓ ਨੂੰ ਹੁਣ ਤੱਕ ਦੁਨੀਆ ਭਰ ਵਿਚ 13 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।