ਅਜੀਬ ਸੁਝਾਅ : ਲਾੜੀ ਦੀ ਪੁਸ਼ਾਕ ਜਿੰਨੀ ਛੋਟੀ ਉਨ੍ਹਾਂ ਜ਼ਿਆਦਾ ਲੱਗੇ ਜੁਰਮਾਨਾ

09/07/2018 4:39:45 PM

ਰੋਮ (ਬਿਊਰੋ)— ਇਕ ਇਟਾਲੀਅਨ ਪਾਦਰੀ ਨੇ ਸਿਫਾਰਿਸ਼ ਕੀਤੀ ਹੈ ਕਿ ਛੋਟੇ ਕੱਪੜੇ ਪਹਿਨ ਕੇ ਵਿਆਹ ਕਰਨ ਵਾਲੀ ਲਾੜੀ ਨੂੰ 'ਡਿਸੈਂਸੀ ਟੈਕਸ' (ਸੱਭਿਅਤਾ ਟੈਕਸ) ਦੇ ਤੌਰ 'ਤੇ ਜ਼ਿਆਦਾ ਧਨ ਦੇਣਾ ਚਾਹੀਦਾ ਹੈ। ਇਹ ਖਬਰ ਛੋਟੇ ਕੱਪੜੇ ਪਹਿਨ ਕੇ ਵਿਆਹ ਕਰਨ ਵਾਲੀ ਲਾੜੀ ਨੂੰ ਨਿਰਾਸ਼ ਕਰ ਸਕਦੀ ਹੈ। ਵੇਨਿਸ ਨੇੜੇ ਓਰਿਗੋ ਦੇ ਫਾਦਰ ਕ੍ਰਿਸਟੀਆਨੋ ਬੋਬੋ ਨੇ ਕਿਹਾ ਕਿ ਚਰਚ ਵਿਚ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਜਿਹੜੀ ਲਾੜੀ ਛੋਟੇ ਕੱਪੜੇ ਪਹਿਨੇ ਉਸ ਕੋਲੋਂ ਉਨ੍ਹਾਂ ਹੀ ਜ਼ਿਆਦਾ ਧਨ 'ਡਿਸੈਂਸੀ ਟੈਕਸ' ਦੇ ਤੌਰ 'ਤੇ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਲਾੜੀਆਂ 'ਤੇ ਟੈਕਸ ਲਗਾਉਣ ਦੀ ਵਿਵਸਥਾ ਕਰ ਸਕਦੇ ਹਾਂ ਜਿਹੜੀਆਂ ਖੁਦ ਨੂੰ ਅਸ਼ਲੀਲ ਰੂਪ ਵਿਚ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਜਿਸ ਲਾੜੀ ਨੇ ਜਿੰਨੀ ਛੋਟੀ ਪੁਸ਼ਾਕ ਪਹਿਨੀ ਹੋਵੇਗੀ, ਉਸ ਨੂੰ ਉਨ੍ਹਾਂ ਹੀ ਜ਼ਿਆਦਾ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਫਾਦਰ ਬੋਬੋ ਦੀ ਟਿੱਪਣੀ 'ਤੇ ਇਟਲੀ ਵਿਚ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਮਿਕਸਡ ਪ੍ਰਤੀਕਿਰਿਆ ਆ ਰਹੀ ਹੈ। ਇਕ ਵਿਅਕਤੀ ਨੇ ਲਿਖਿਆ ਹੈ ਕਿ ਇਹ ਸੁਝਾਅ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਸਾਲ 1940 ਵਿਚ ਵਾਪਸ ਜਾ ਰਹੇ ਹਾਂ। ਇਕ ਹੋਰ ਵਿਅਕਤੀ ਨੇ ਲਿਖਿਆ ਹੈ ਕਿ ਜੇ ਕੋਈ ਲਾੜੀ ਅਸ਼ਲੀਲ ਜਾਂ ਛੋਟੇ ਕੱਪੜੇ ਪਹਿਨ ਕੇ ਵਿਆਹ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਵਿਆਹ ਕਰਾਉਣ ਲਈ ਚਰਚ ਵਿਚ ਜਾਣ ਦੀ ਕੀ ਲੋੜ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਫਾਦਰ ਬੋਬੋ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਭੜਕਾਉਣ ਵਾਲੇ ਬਿਆਨ ਦੇ ਤੌਰ 'ਤੇ ਲਿਆ ਗਿਆ ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਅਜਿਹਾ ਕਰਨਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਆਪਣੀ ਚਰਚ ਵਿਚ ਵਿਆਹ ਲਈ ਆਉਣ ਵਾਲੀਆਂ ਲਾੜੀਆਂ ਵੱਲੋਂ ਅਸ਼ਲੀਲ ਗਾਊਨ ਪਾਉਣ ਦੇ ਬਾਰੇ ਵਿਚ ਹੋਰ ਪਾਦਰੀਆਂ ਨੂੰ ਲਿਖਿਆ ਹੈ। ਉਨ੍ਹਾਂ ਮੁਤਾਬਕ ਲਾੜੀ ਨੂੰ ਛੋਟੇ ਕੱਪੜੇ ਪਾਉਣ ਦੀ ਬਜਾਏ ਇਕ ਸੱਭਿਅਕ ਪੁਸ਼ਾਕ ਪਾਉਣੀ ਚਾਹੀਦੀ ਹੈ।


Related News