ਇਟਲੀ ਪੁਲਸ ਨੇ ਫੜਿਆ ਭੰਗ ਦੇ ਬੂਟਿਆਂ ਦਾ ਗ੍ਰੀਨ ਫਾਰਮ ਹਾਊਸ

10/05/2019 1:55:23 PM

ਰੋਮ, (ਕੈਂਥ)— ਇਟਲੀ ਵਿੱਚ ਭੰਗ ਦੀ ਮੈਡੀਕਲ ਅਤੇ ਉਦਯੋਗਿਕਾਂ ਲਈ ਵਰਤੋਂ ਕਰਨਾ ਕਾਨੂੰਨੀ ਹੈ । ਜਿਹੜੇ ਲੋਕ ਭੰਗ ਦੀ ਖੇਤੀ ਕਰਦੇ ਹਨ, ਉਹ ਆਪਣੀ ਕਾਸ਼ਤ ਸੰਬੰਧੀ ਸਾਰੀ ਜਾਣਕਾਰੀ ਵਿਸਥਾਰਪੂਰਵਕ ਸੰਬੰਧਤ ਪ੍ਰਸ਼ਾਸਨ ਨੂੰ ਦਿੰਦੇ ਹਨ ਪਰ ਇਟਲੀ ਵਿੱਚ ਕਈ ਅਜਿਹੇ ਲੋਕ ਵੀ ਹਨ ਜਿਹੜੇ ਕਿ ਸਰਕਾਰੀ ਟੈਕਸ ਤੋਂ ਬਚਣ ਲਈ ਅਤੇ ਭੰਗ ਦੀ ਖੇਤੀ ਗੈਰ-ਕਾਨੂੰਨੀ ਢੰਗ ਨਾਲ ਕਰਕੇ ਪੈਸੇ ਕਮਾਉਂਦੇ ਹਨ।
ਇਟਲੀ ਦੇ ਸੂਬੇ ਸਰਦੇਨੀਆਂ ਦੀ ਰਾਜਧਾਨੀ ਕਲਿਅਰੀ ਵਿਖੇ ਦੇਖਣ ਨੂੰ ਮਿਲੀ ਜਿੱਥੇ ਇੱਕ ਵਿਅਕਤੀ ਨੇ ਲਗਜ਼ਰੀ ਬਾਥਰੂਮ ਵਿੱਚ ਇੱਕ ਇਲੈਕਟ੍ਰੋਨਿਕ ਵਿਸ਼ੇਸ਼ ਦਰਵਾਜ਼ੇ ਪਿੱਛੇ ਭੰਗ ਦੀ ਵਿਸ਼ੇਸ਼ ਖੇਤੀ ਅਤੇ ਇਸ ਨਾਲ ਸੰਬੰਧਤ ਪ੍ਰਯੋਗਸ਼ਾਲਾ ਸਥਾਪਤ ਕੀਤੀ ਸੀ। ਸਥਾਨਕ ਪੁਲਸ ਨੇ ਇਸ ਨੂੰ ਆਪਣੇ ਕਬਜੇ ਵਿੱਚ ਲੈ ਕੇ ਦੋਸ਼ੀ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਲਿਅਰੀ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਚੋਰੀ ਭੰਗ ਦੀ ਕਾਸ਼ਤ ਕਰ ਰਿਹਾ ਹੈ ਪਰ ਉਹ ਕਾਸ਼ਤ ਕਿੱਥੇ ਕਰਦਾ ਹੈ, ਉਸ ਥਾਂ ਦੀ ਕੋਈ ਉੱਗ-ਸੁੱਗ ਨਹੀਂ ਹੈ।
ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਪੁਲਸ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ ਤੇ ਆਖਿਰ ਪੁਲਸ ਨੇ ਭੰਗ ਦਾ ਉਹ ਖਜ਼ਾਨਾ ਲੱਭ ਹੀ ਲਿਆ। ਇਸ ਜੁਰਮ ਲਈ ਫੜੇ ਗਏ 30 ਸਾਲਾਂ ਨੌਜਵਾਨ ਦਾ ਨਾਮ ਫਲੀਪੋ ਗਾਵਾਸੇਨੀ ਹੈ , ਜਿਸ ਕੋਲੋਂ ਭੰਗ ਦੇ 500 ਪੌਦੇ ਫੜੇ ਗਏ । ਉਸ ਨੇ ਭੰਗ ਦੀ ਖੇਤੀ 500 ਵਰਗ ਮੀਟਰ ਥਾਂ
ਵਿੱਚ ਰੱਖੇ ਗਮਲਿਆਂ ਵਿੱਚ ਕੀਤੀ। ਫਲੀਪੋ ਗਾਵਾਸੇਨੀ ਦੇ ਇਸ ਗ੍ਰੀਨ ਫਰਾਮ ਵਿੱਚ ਜਾਣ ਦਾ ਰਸਤਾ ਗੁਪਤ ਸੀ। ਉਸ ਦੇ ਖਾਸ ਲਗਜ਼ਰੀ ਬਾਥਰੂਮ ਵਿਚ ਲੱਗੇ ਇਲੈਕਟ੍ਰੋਨਿਕ ਦਰਵਾਜ਼ੇ ਰਾਹੀਂ ਉਹ ਇੱਥੇ ਜਾਂਦਾ ਸੀ। ਇਹ ਦਰਵਾਜ਼ਾ ਵੀ ਇੱਕ ਬਟਨ ਨਾਲ ਹੀ ਖੁੱਲ੍ਹਦਾ ਹੈ। ਪੁਲਸ ਨੂੰ ਭੰਗ ਦੇ ਨਾਲ-ਨਾਲ ਦੋਸ਼ੀ ਤੋਂ ਪਿਸਤੌਲ ਵੀ ਮਿਲਿਆ ਹੈ ਤੇ ਇਸ ਤੋਂ ਇਲਾਵਾ ਉਹ ਬਿਜਲੀ ਦੀ ਚੋਰੀ ਵੀ ਆਪਣੇ ਗ੍ਰੀਨ ਫਾਰਮ ਹਾਊਸ ਲਈ ਕਰਦਾ