ਪੰਜਾਬ ਦੇ ਲੋੜਵੰਦਾਂ ਦੀ ਬਾਂਹ ਫੜ੍ਹਨ ਲਈ ਅੱਗੇ ਆਈ ਇਟਲੀ ਦੀ ਸੰਸਥਾ ''ਆਸ ਦੀ ਕਿਰਨ''

06/19/2020 9:39:39 AM

ਰੋਮ, (ਕੈਂਥ)- ਇਟਲੀ ਵਿਚ ਲਗਭਗ ਇਕ ਸਾਲ ਤੋਂ ਜ਼ਿਆਦਾ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਸੰਸਥਾ "ਆਸ ਦੀ ਕਿਰਨ (ਰਜਿ.) ਵਲੋਂ ਇਟਲੀ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਲੋੜਵੰਦਾਂ ਲਈ ਰਾਸ਼ਨ, ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਕੇ ਘਰ-ਘਰ ਪੰਹੁਚਾਇਆ ਗਿਆ। ਇਸ ਦੇ ਨਾਲ ਹੀ ਜਿਹੜੇ ਭਾਰਤੀ ਭਾਈਚਾਰੇ ਦੇ ਲੋਕ ਇਟਲੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਸੰਸਥਾ ਵਲੋਂ ਕੀਤੀਆਂ ਗਈਆਂ ਹਨ। 

ਕੁਝ ਵੀਰਾਂ ਦੀਆਂ ਮਿ੍ਤਕ ਦੇਹਾਂ ਨੂੰ ਭਾਰਤੀ ਅੰਬੈਸੀ ਰੋਮ ਦੇ ਸਹਿਯੋਗ ਨਾਲ ਭਾਰਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੱਕ ਪੰਹੁਚਿਆ ਗਿਆ ਹੈ। 'ਆਸ ਦੀ ਕਿਰਨ' ਸੰਸਥਾ ਦੇ ਸਮੂਹ ਸੇਵਾਦਾਰਾਂ ਵਲੋਂ ਸਮਾਜ ਪ੍ਰਤੀ ਸੇਵਾਵਾਂ ਨੂੰ ਅੱਗੇ ਵਧਾਉਂਦਿਆਂ ਪੰਜਾਬ ਵਿਚ ਜ਼ਿਲ੍ਹਾ ਤਰਨਤਾਰਨ ਦੇ ਤੁੜ ਪਿੰਡ ਵਿਚ ਦੋ ਪਰਿਵਾਰਾਂ ਲਈ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ, ਜਿਸ ਤਹਿਤ ਆਸ ਦੀ ਕਿਰਨ ਸੰਸਥਾ ਸੇਵਾਦਾਰਾਂ ਵਲੋਂ ਇਕ ਬਹੁਤ ਹੀ ਗਰੀਬ ਪਰਿਵਾਰ ਦੇ ਲਈ ਮਕਾਨ ਬਣਾਉਣ ਲਈ ਨੀਂਹ ਪੱਥਰ ਰੱਖ ਕੇ ਸ਼ਰੂਆਤ ਕੀਤੀ ਗਈ ਹੈ ਅਤੇ ਮਕਾਨ ਬਣਾਉਣ ਲਈ 25,000 ਦਾ ਮਟੀਰੀਅਲ ਖਰੀਦ ਕੇ ਲੋੜਵੰਦ ਪਰਿਵਾਰ ਨੂੰ ਭੇਂਟ ਕੀਤਾ ਗਿਆ ਹੈ। 

PunjabKesari

ਆਸ ਦੀ ਕਿਰਨ ਸੰਸਥਾ ਰੋਮ ਵਲੋਂ ਇਸ ਪਰਿਵਾਰ ਦੇ ਮਕਾਨ ਬਣਾਉਣ ਦੀ ਸੇਵਾ ਲਈ ਹੈ, ਉਨ੍ਹਾਂ ਹੋਰ ਸੇਵਾਦਾਰਾਂ ਅਤੇ ਸੰਸਥਾਵਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਅੱਗੇ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਓਧਰ ਦੂਜੇ ਪਾਸੇ ਇਸੇ ਪਿੰਡ ਵਿੱਚ ਸ਼ਹੀਦ ਬਖਸ਼ੀਸ ਸਿੰਘ ਦੇ ਮਾਤਾ-ਪਿਤਾ ਨੂੰ 20,000 ਰੁਪਏ ਦੀ ਨਗਦ ਮਾਲੀ ਮਦਦ ਦਿੱਤੀ ਗਈ ਹੈ ।ਇਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਇਕ ਹੋਰ ਪਿੰਡ ਕੱਦ ਗਿੱਲ ਵਿੱਚ ਇੱਕ ਹੋਰ ਲੋੜਵੰਦ ਪਰਿਵਾਰ ਨੂੰ 50,000 ਰੁਪਏ ਦੀ ਨਗਦ ਮਾਲੀ ਮਦਦ ਕੀਤੀ ਗਈ ਹੈ।  ਇਸ ਲੋੜਵੰਦ ਪਰਿਵਾਰ ਦਾ ਮਕਾਨ ਬਣਾਉਣ ਦੀ ਸੇਵਾ ਸੱਚੀ ਸੇਵਾ ਸੋਸਾਇਟੀ ਹੈਲਪਿੰਗ ਹੈਂਡ ਜਰਮਨ ਵਲੋਂ ਅੰਰਭ ਕੀਤੀ ਗਈ ਸੀ। ਆਸ ਦੀ ਕਿਰਨ ਸੰਸਥਾ ਵਲੋਂ ਇਹ ਸੇਵਾ ਹੈਲਪਿੰਗ ਹੈਂਡ ਸੇਵਾ ਸੋਸਾਇਟੀ ਨੂੰ ਭੇਂਟ ਕੀਤੀ ਗਈ ਹੈ।

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਤਾਲਾਬੰਦੀ ਕਾਰਨ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਅਸਮਰਥ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਸੰਸਥਾ ਦੇ ਸੇਵਾਦਾਰਾਂ ਨੇ ਪ੍ਰੈਸ ਨੂੰ ਜਾਣਕਾਰੀ ਦੱਸਿਆ ਹੈ ਸੰਸਥਾ ਦੇ ਸਮੂਹ ਸੇਵਾਦਾਰਾਂ ਦੀ ਕੋਸ਼ਿਸ਼ ਹੈ ਕਿ ਲੋੜਵੰਦਾਂ ਲਈ ਅੱਗੇ ਆ ਕੇ ਸੇਵਾਵਾਂ ਨਿਭਾਈਆਂ ਜਾ ਸਕਣ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਦੋਂ ਪੰਜਾਬ ਵਿੱਚ ਹੜ੍ਹ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਉਸ ਤਹਿਤ ਸੰਸਥਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਜੀ ਸੀੱਚੇਵਾਲ ਵਾਲਿਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦਰਿਆ ਦੇ ਬੰਨ੍ਹ ਬਣਾਉਣ ਲਈ ਚਾਰ ਲੱਖ ਰੁਪਏ ਦਾ ਚੈੱਕ ਸੇਵਾ ਵਜੋਂ ਭੇਟ ਕੀਤਾ ਗਿਆ ਸੀ । ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਨੇ ਇਟਲੀ ਦੀਆਂ ਸਮੂਹ ਸੰਗਤਾਂ ਅਤੇ ਸੰਸਥਾ ਦੇ ਸਮੂਹ ਸੇਵਾਦਾਰਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ ਸੀ।


Lalita Mam

Content Editor

Related News