ਇਟਲੀ : ਭਾਰਤੀ ਬੱਚਿਆਂ ਨੂੰ ਮੁਫਤ ਮਿਲੇਗੀ ਇਟਾਲੀਅਨ ਭਾਸ਼ਾ ’ਚ ਕਿਤਾਬ

01/07/2020 1:46:23 PM

ਰੋਮ, (ਕੈਂਥ)- ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਮਹਾਨ ਅਰਥਸ਼ਾਸਤਰੀ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਬਣੀ ਇਟਲੀ ਦੀ ਸਿਰਮੌਰ ਸੰਸਥਾ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਦੀ ਅਹਿਮ ਅਤੇ ਵਿਸ਼ੇਸ਼ ਮੀਟਿੰਗ ਗਿਆਨ ਚੰਦ ਸੂਦ ਜੀ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਵਿਚ ਇਲਾਕੇ ਭਰ ਤੋਂ ਸੰਸਥਾ ਦੇ ਕਾਰਕੁੰਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਜਨਾਬ ਕੈਲਾਸ਼ ਬੰਗੜ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਮਿਸ਼ਨ ਅਤੇ ਜੀਵਨ ਫਲਸਫੇ ਸਬੰਧੀ ਇਟਲੀ ਵਿਚ ਜਨਮੇ ਅਤੇ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਜਾਗਰੂਕ ਕਰਨ ਹਿੱਤ ਇਟਾਲੀਅਨ ਭਾਸ਼ਾ ’ਚ ਇਕ ਮਿੰਨੀ ਬੁੱਕ ਛਪਵਾ ਕੇ ਵੰਡਣ ਦਾ ਫੈਸਲਾ ਲਿਆ। ਇਸ ਤੋਂ ਇਲਾਵਾ ਇਕ ਹੋਰ ਅਹਿਮ ਅਤੇ ਵਿਸ਼ੇਸ਼ ਲੋੜਵੰਦ ਹੁਸ਼ਿਆਰ ਬੱਚੇ, ਜੋ ਇੰਡੀਆ ’ਚ ਹਨ, ਦੀ ਮਾਲੀ ਮਦਦ ਕਰਨ ਦਾ ਵੀ ਫੈਸਲਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਹੋਰ ਸਮਾਜਿਕ ਕੰਮਾਂ ਵਿਚ ਵੀ ਅਹਿਮ ਯੋਗਦਾਨ ਪਾਉਣ ਦਾ ਫੈਸਲਾ ਲਿਆ ਗਿਆ।

ਇਸ ਮੌਕੇ ਸਰਬਜੀਤ ਵਿਰਕ ਚੇਅਰਮੈਨ, ਕੁਲਵਿੰਦਰ ਲੋਈ, ਰਾਮ ਕਿਸ਼ਨ ਵੈਰੋਨਾ, ਦੇਸ਼ ਰਾਜ ਜੱਸਲ ਵਾਈਸ ਪ੍ਰਧਾਨ, ਜੀਤ ਰਾਮ ਖਜ਼ਾਨਚੀ, ਲੇਖ ਰਾਜ ਜੱਖੂ ਜਨਰਲ ਸਕੱਤਰ ਆਦਿ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਤੋਂ ਇਲਾਵਾ ਸ਼ਾਮ ਲਾਲ ਟੂਰਾ, ਸੁਖਵਿੰਦਰ ਸੁੱਖੀ, ਰਮੇਸ਼ ਕੁਮਾਰ, ਬਲਵਿੰਦਰ ਝੰਮਟ ਕਮਲ ਗਾਟ, ਕਸ਼ਮੀਰ ਮੱਲਾਬੇਦੀਆਂ, ਸੁਰੇਸ਼ ਕੁਮਾਰ, ਮੋਹਿਤ ਕੁਮਾਰ, ਮਨੀ ਕੁਮਾਰ, ਅਜਮੇਰ ਕਲੇਰ, ਬੱਬੂ ਜਲੰਧਰੀਆ ਅਤੇ ਰਾਕੇਸ਼ ਕੁਮਾਰ ਜੱਖੂ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਸੇਵਾ ਅਸ਼ਵਨੀ ਦਾਦਰ ਨੇ ਬਾਖੂਬੀ ਨਿਭਾਈ।