ਆਰਗੈਨਿਕ ਫੂਡ ਸਟੋਰ ਤੋਂ ਖਰੀਦਿਆ ਸਲਾਦ, ਨਿਕਲਿਆ ''ਜੀਉਂਦਾ ਡੱਡੂ'' (ਵੀਡੀਓ)

08/19/2019 2:49:39 PM

ਵਿਸਕਾਨਸਿਨ (ਅਮਰੀਕਾ)— ਅਕਸਰ ਤੁਸੀਂ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਹੋਵੇਗਾ ਕਿ ਤਾਜ਼ਾ ਤੇ ਆਰਗੈਨਿਕ ਫੂਡ ਹੀ ਖਾਣਾ ਚਾਹੀਦਾ ਹੈ। ਪਰ ਜੇਕਰ ਤੁਹਾਡੇ ਕਿਸੇ ਬ੍ਰਾਂਡਡ ਕੰਪਨੀ ਦੇ ਸਟੋਰ ਤੋਂ ਲਿਆਂਦੇ ਤਾਜ਼ਾ ਆਰਗੈਨਿਕ ਖਾਣੇ 'ਚੋਂ ਕੋਈ ਜੀਉਂਦਾ ਜੀਵ ਮਿਲ ਜਾਵੇ ਤਾਂ ਤੁਹਾਨੂੰ ਕਿਹੋ ਜਿਹਾ ਮਹੂਸਸ ਹੋਵੇਗਾ। ਅਜਿਹਾ ਹੀ ਕੁਝ ਹੋਇਆ ਇਕ ਅਮਰੀਕੀ ਪਰਿਵਾਰ ਨਾਲ, ਜਿਨ੍ਹਾਂ ਦੇ ਤਾਜ਼ਾ ਆਰਗੈਨਿਕ ਸਲਾਦ 'ਚੋਂ 'ਜ਼ਿੰਦਾ ਡੱਡੂ' ਨਿਕਲ ਆਇਆ ਤੇ ਸਾਰੇ ਪਰਿਵਾਰ ਦੀਆਂ ਚੀਕਾਂ ਨਿਕਲ ਗਈਆਂ।

ਇਹ ਸਾਰੀ ਘਟਨਾ ਅਮਰੀਕਾ ਦੇ ਵਿਸਕਾਨਸਿਨ 'ਚ 14 ਅਗਸਤ ਦੀ ਹੈ। ਇਸ ਤੋਂ ਬਾਅਦ ਸਟੋਰ ਤੋਂ ਸਲਾਦ ਖਰੀਦਣ ਵਾਲੀ ਕਾਰਲੀ ਐਲਨ ਨੇ ਇਸ ਸਾਰੀ ਘਟਨਾ ਬਾਰੇ ਟਵੀਟ ਕੀਤਾ ਤੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ। ਐਲਨ ਪਰਿਵਾਰ ਨੇ ਇਹ ਸਲਾਦ ਦਾ ਡੱਬਾ 'ਸਿੰਪਲ ਟਰੁੱਥ' ਨਾਂ ਦੇ ਇਕ ਵੱਡੇ ਬ੍ਰਾਂਡ ਦੇ ਸਟੋਰ ਤੋਂ ਖਰੀਦਿਆ ਸੀ। ਐਲਨ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆ ਕਿਹਾ ਕਿ ਉਹ ਇਹ ਸੋਚ ਰਹੀ ਸੀ ਕਿ ਇਸ ਡੱਬੇ 'ਚ ਇਕ ਡੱਡੂ ਕਿਵੇਂ ਆ ਗਿਆ ਤਾਂ ਉਸ ਡੱਬੇ 'ਚੋਂ ਇਕ ਹੋਰ ਜ਼ਿੰਦਾ ਡੱਡੂ ਨਿਕਲ ਆਇਆ। ਇਸ ਸਭ ਤੋਂ ਬਾਅਦ ਐਲਨ ਨੇ ਵੀਡੀਓ ਸਣੇ ਇਸ ਘਟਨਾ ਨੂੰ ਟਵਿਟਰ 'ਤੇ ਸ਼ੇਅਰ ਕੀਤਾ।

ਇਸ ਘਟਨਾ ਦੀ ਵੀਡੀਓ ਸ਼ੇਅਰ ਹੋਣ ਤੋਂ ਬਾਅਦ ਲੋਕਾਂ ਨੇ ਆਰਗੈਨਿਕ ਫੂਡ ਵੇਚਣ ਵਾਲੀ ਕੰਪਨੀ ਨੂੰ ਲੰਬੇ ਹੱਥੀਂ ਲਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੰਪਲ ਟਰੁੱਥ ਕੰਪਨੀ ਨੇ ਸਿੱਧਾ ਐਲਨ ਨੂੰ ਟਵਿਟਰ 'ਤੇ ਜਵਾਬ ਦਿੱਤਾ ਤੇ ਉਨ੍ਹਾਂ ਤੋਂ ਮੁਆਫੀ ਵੀ ਮੰਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਨ ਤੋਂ ਇਸ ਸਾਰੀ ਘਟਨਾ ਬਾਰੇ ਹੋਰ ਜਾਣਕਾਰੀ ਮੰਗੀ।

Baljit Singh

This news is Content Editor Baljit Singh