ਇਹ ਹੈ ਦੁਬਈ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ, ਸ਼ੇਖ ਵੀ ਹੁੰਦੇ ਨੇ ਨਤਮਸਤਕ

06/24/2017 2:39:37 PM

ਦੁਬਈ— ਭਾਰਤੀ ਜਿਸ ਦੇਸ਼ 'ਚ ਜਾਂਦੇ ਹਨ, ਉੱਥੇ ਆਪਣੀ ਪਛਾਣ ਬਣਾ ਲੈਂਦੇ ਹਨ। ਦੁਨੀਆ ਦੇ ਕਈ ਦੇਸ਼ਾਂ 'ਚ ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ 'ਚ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ। ਉੱਥੇ ਹੀ ਜੇਕਰ ਗੱਲ ਕਰੀਏ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਤਾਂ ਦੁਬਈ ਦੇ ਜੇਬਲ ਅਲੀ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ, ਯੂ. ਏ. ਈ. ਦਾ ਸਭ ਤੋਂ ਵੱਡਾ ਗੁਰਦੁਆਰਾ ਹੈ।


ਇੱਥੇ ਰੋਜ਼ ਲੰਗਰ ਚੱਲਦਾ ਹੈ ਪਰ ਸ਼ੁੱਕਰਵਾਰ ਦਾ ਦਿਨ ਖਾਸ ਹੁੰਦਾ ਹੈ। ਸ਼ੁੱਕਰਵਾਰ ਨੂੰ 100 ਲੀਟਰ ਚਾਹ 200 ਕਿੱਲੋ ਚਾਵਲ, 120 ਕਿੱਲੋ ਆਟਾ,150 ਕਿੱਲੋ ਦਾਲ ਦੇ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ।
ਵਿਸਾਖੀ ਵਾਲੇ ਦਿਨ ਤਾਂ 50,000 ਤੋਂ ਜ਼ਿਆਦਾ ਲੋਕ ਮੱਥਾ ਟੇਕਣ ਆÀੁਂਦੇ ਹਨ। ਇੰਨਾ ਹੀ ਨਹੀਂ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਸ਼ੇਖ ਵੀ ਆਉਂਦੇ ਹਨ।


ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਤਾਂ ਪੂਰੇ ਮਹੀਨੇ ਰੋਜ਼ਾ ਇਫਤਾਰੀ ਦੀ ਵਿਵਸਥਾ ਹੁੰਦੀ ਹੈ। ਗੁਰਦੁਆਰੇ ਦੀ ਖਾਸੀਅਤ ਇਹ ਹੈ ਕਿ ਇਸ ਦੇ ਨਿਰਮਾਣ ਲਈ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਖਾਸ ਮਾਰਬਲ (ਸੰਗਮਰਮਰ) ਮੰਗਵਾਏ ਗਏ ਸਨ। ਗੁਰਦੁਆਰੇ ਦਾ ਨਿਰਮਾਣ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ ਸੂਰਜ ਦੀ ਪਹਿਲੀ ਕਿਰਨ ਦਰਬਾਰ ਸਾਹਿਬ 'ਚ ਪਹੁੰਚਦੀ ਹੈ। ਇੱਥੇ ਦਾ ਨਜ਼ਾਰਾ ਇਸ ਤਰ੍ਹਾ ਦਾ ਹੁੰਦਾ ਹੈ ਕਿ ਇਸ ਨਾਲ ਹੀ ਗੁਰਦੁਆਰੇ ਸਾਹਿਬ 'ਚ ਲੋਕਾਂ ਦੀ ਭੀੜ ਜਮ੍ਹਾਂ ਰਹਿੰਦੀ ਹੈ।


ਗੁਰਦੁਆਰਾ ਸਾਹਿਬ ਬਾਰੇ ਕੁੱਝ ਖਾਸ ਗੱਲਾਂ—
5 ਸਟਾਰ ਰਸੋਈ, ਆਲੀਸ਼ਾਨ ਪਰਪਲ ਕਾਰਪਟ, ਆਕਰਸ਼ਕ ਝੂਮਰ, ਮਨਮੋਹਕ ਲਾਈਟ ਡੈਕੋਰੇਸ਼ਨ, ਖੂਬਸੂਰਤ ਗੁੰਬਦ, ਆਟੋਮੈਟਿਕ ਗੇਟ, ਸੋਨੇ ਤੇ ਚਾਂਦੀ ਦੀ ਖਾਸ ਕਾਰੀਗਰੀ, 24 ਕਿਲੋ ਸੋਨੇ ਦੀ ਬਣੀ ਪਾਲਕੀ ਸਾਹਿਬ।