ਇਕ ਬਾਂਹ ਨਾਲ ਦੁਨੀਆ ਨੂੰ ਨਚਾ ਰਹੀ ਹੈ ਇਹ ਪੋਲ ਡਾਂਸਰ

09/16/2017 9:35:30 AM

ਸਿਡਨੀ— ਆਸਟ੍ਰੇਲੀਅਨ ਪੋਲ ਡਾਂਸਰ ਡੇਬ ਰੋਚ ਦੀ ਇਕ ਬਾਂਹ ਨਹੀਂ ਹੈ। ਬਚਪਨ ਤੋਂ ਹੀ ਉਹ ਇਕ ਹੀ ਹੱਥ ਦੇ ਸਹਾਰੇ ਨਾ ਸਿਰਫ ਜ਼ਿੰਦਗੀ ਬਿਤਾ ਕਰ ਰਹੀ ਹੈ ਸਗੋਂ ਦੂਸਰਿਆਂ ਲਈ ਮਿਸਾਲ ਵੀ ਕਾਇਮ ਕਰ ਰਹੀ ਹੈ। ਡੇਬ 2 ਵਾਰ ਪੋਲ ਡਾਂਸਿੰਗ ਦੀ ਵਰਲਡ ਚੈਪੀਅਨ ਰਹਿ ਚੁੱਕੀ ਹੈ। ਸਿਡਨੀ ਵਿਚ ਜ਼ੰਮੀ ਪਲੀ ਡੇਬ ਦੱਸਦੀ ਹੈ ਕਿ ਸਕੂਲ ਤੋਂ ਲੈ ਕੇ ਹਰ ਜਗ੍ਹਾ ਉਸ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਦੋਂ ਉਸ ਨੇ ਨੌਕਰੀ ਸ਼ੁਰੂ ਕੀਤੀ ਤਾਂ ਲੰਚ ਬ੍ਰੇਕ ਵਿਚ ਸਹਿਕਰਮੀਆਂ ਨਾਲ ਜਿੰਮ ਜਾਣਾ ਸ਼ੁਰੂ ਕਰ ਦਿੱਤਾ। ਹੋਲੀ-ਹੋਲੀ ਉਸ ਨੂੰ ਕਸਰਤ ਉਨ੍ਹਾਂ ਦੀ ਆਦਤ ਬਣ ਗਈ ਅਤੇ ਉਸ ਨੂੰ ਫਿਟਨੈਸ ਦੀ ਭੈੜੀ ਆਦਤ ਲੱਗ ਗਈ। ਇਸ ਦੌਰਾਨ ਉਸ ਨੇ ਸਟੇਜ ਡਾਂਸਿੰਗ ਅਤੇ ਡੀਜੇ ਦਾ ਕੰਮ ਸ਼ੁਰੂ ਕੀਤਾ। ਜਿੱਥੇ ਉਹ ਡੀਜੇ ਸੀ ਉਸੀ ਕਲੱਬ 'ਚ ਉਸ ਦੀ ਨਜ਼ਰ ਪੋਲ ਡਾਂਸ ਉੱਤੇ ਗਈ ਅਤੇ ਉਸ ਨੇ ਇਸ ਨੂੰ ਟਰਾਈ ਕਰਨ ਦਾ ਮਨ ਬਣਾਇਆ। ਕਲੱਬ ਦੀ ਦੂਜੀਆਂ ਡਾਂਸਰਾਂ ਨੇ ਹੀ ਉਸ ਨੂੰ ਇਸ ਦੇ ਲਈ ਉਤਸ਼ਾਹਿਤ ਕੀਤਾ। ਸ਼ੁਰੂਆਤ 'ਚ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ ਅਤੇ ਇਕ ਸਮਾਂ ਤਾਂ ਅਜਿਹਾ ਵੀ ਆਇਆ ਜਦੋਂ ਉਹ ਪੂਰੀ ਤਰ੍ਹਾਂ ਦੁੱਖੀ ਹੋ ਚੁੱਕੀ ਸੀ ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਲਈ ਉਸ ਨੇ ਆਪਣੀ ਨੌਕਰੀ ਤੱਕ ਛੱਡ ਦਿੱਤੀ ਅਤੇ ਦੇਖੋ, ਹੁਣ ਉਹ ਪੋਲ ਡਾਂਸਿੰਗ ਦੀ ਚੈਪੀਅਨ ਹੈ। ਡੇਬ ਦੱਸਦੀ ਹੈ ਕਿ ਕੁਝ ਸਥਾਨਕ ਪ੍ਰਤਿਯੋਗਤਾਵਾਂ ਜਿੱਤਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੰਟਰਨੈਸ਼ਨਲ ਪੋਲ ਚੈਂਪੀਅਨਸ਼ਿਪ ਦੀ ਅਪਾਹਜ ਸ਼੍ਰੇਣੀ 'ਚ ਹਿੱਸਾ ਲੈਣ ਲਈ ਕਿਹਾ।