ਇਜ਼ਰਾਇਲ ਨੇ ਫਲਸਤੀਨ ਨੂੰ ਲੈ ਕੇ ਖਾਧੀ ਇਹ ਸਹੁੰ

02/11/2019 2:21:03 PM

ਫਲਸਤੀਨ  (ਭਾਸ਼ਾ)— ਇਜ਼ਰਾਇਲ ਦੀ ਇਕ ਕੁੜੀ 'ਤੇ ਫਲਸਤੀਨ ਵਲੋਂ ਕਾਤਲਾਨਾ ਹਮਲਾ ਹੋਇਆ ਸੀ । ਇਸ ਮਗਰੋਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਇਲ ਵਲੋਂ ਫਲਸਤੀਨੀ ਅਥਾਰਟੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕਣ ਦੀ ਸਹੁੰ ਖਾਧੀ ਹੈ। ਇਜ਼ਰਾਇਲ ਆਪਣੀਆਂ ਬੰਦਰਗਾਹਾਂ ਤੋਂ ਹੋ ਕੇ ਫਲਸਤੀਨੀ ਬਾਜ਼ਾਰਾਂ 'ਚ ਜਾਣ ਵਾਲੇ ਮਾਲ 'ਤੇ ਲਗਾਏ ਗਏ ਬਾਰਡਰ ਟੈਕਸ ਤੋਂ ਇਕ ਮਹੀਨੇ 'ਚ ਲਗਭਗ 12.7 ਕਰੋੜ ਅਮਰੀਕੀ ਡਾਲਰ ਇਕੱਠੇ ਕਰਦਾ ਹੈ ਅਤੇ ਬਾਅਦ 'ਚ ਇਹ ਰਾਸ਼ੀ ਫਲਸਤੀਨ ਨੂੰ ਭੇਜਦਾ ਹੈ।

PunjabKesari
ਜ਼ਿਕਰਯੋਗ ਹੈ ਕਿ 19 ਸਾਲਾ ਓਰੀ ਅੰਸਬੈਕਰ ਦੀ ਹੱਤਿਆ ਦੇ ਸਿਲਸਿਲੇ 'ਚ ਇਕ ਫਲਿਸਤੀਨੀ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਨੇਤਨਯਾਹੂ 'ਤੇ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਦਬਾਅ ਵਧ ਗਿਆ ਹੈ। ਦੱਖਣੀ ਪੂਰਬੀ ਯੇਰੂਸ਼ਲਮ 'ਚ ਵੀਰਵਾਰ ਦੇਰ ਰਾਤ ਅੰਸਬੈਕਰ ਦੀ ਲਾਸ਼ ਮਿਲੀ ਸੀ। ਇਜ਼ਰਾਇਲੀ ਸੁਰੱਖਿਆ ਬਲਾਂ ਨੇ ਵੈਸਟ ਬੈਂਕ ਦੇ ਰਾਮਲਲਾਹ ਸ਼ਹਿਰ 'ਚ ਛਾਪੇ ਮਾਰ ਕੇ ਕਤਲ ਦੇ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਇਜ਼ਰਾਇਲ ਦੀ ਸੰਸਦ ਮੈਂਬਰ ਨੇਸੇਟ ਨੇ ਇਜ਼ਰਾਇਲ ਖਿਲਾਫ ਕੀਤੇ ਗਏ ਹਮਲਿਆਂ ਲਈ ਇਜ਼ਰਾਇਲ ਦੀ ਜੇਲ 'ਚ ਬੰਦ ਫਲਸਤੀਨੀਆਂ ਦੇ ਪਰਿਵਾਰਾਂ ਨੂੰ ਪੀ. ਏ. ਭੁਗਤਾਨ ਦੇ ਜਵਾਬ 'ਚ ਅੰਸ਼ਿਕ ਰੂਪ ਨਾਲ ਫੰਡ ਰੋਕਣ ਲਈ ਪਿਛਲੇ ਸਾਲ ਕਾਨੂੰਨ ਪਾਸ ਕੀਤਾ ਸੀ। 
ਅਪ੍ਰੈਲ 'ਚ ਹੋਣ ਵਾਲੀਆਂ ਆਮ ਚੋਣਾਂ ਦੇ ਪ੍ਰਚਾਰ 'ਚ ਵਿਅਸਤ ਨੇਤਨਯਾਹੂ ਨੇ ਪਿਛਲੇ ਹਫਤੇ ਹੋਈ ਕੈਬਨਿਟ ਬੈਠਕ ਦੀ ਸ਼ੁਰੂਆਤ 'ਚ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਇਸ ਹਫਤੇ ਦੇ ਅਖੀਰ ਤਕ, ਅੱਤਵਾਦੀਆਂ ਦੀ ਤਨਖਾਹ 'ਚ ਕਟੌਤੀ 'ਤੇ ਬਣੇ ਕਾਨੂੰਨ ਨੂੰ ਲਾਗੂ ਕਰਨ ਲਈ ਜ਼ਰੂਰੀ ਕੰਮ ਪੂਰਾ ਹੋ ਜਾਵੇਗਾ। ਅਗਲੇ ਐਤਵਾਰ ਨੂੰ ਮੈਂ ਸੁਰੱਖਿਆ ਕੈਬਨਿਟ ਦੀ ਬੈਠਕ ਸੱਦਾਂਗਾ ਅਤੇ ਅਸੀਂ ਫੰਡ ਕੱਟਣ ਲਈ ਜ਼ਰੂਰੀ ਫੈਸਲੇ ਨੂੰ ਮਨਜ਼ੂਰੀ ਦੇਵਾਂਗੇ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਗਲੇ ਹਫਤੇ ਦੀ ਸ਼ੁਰੂਆਤ 'ਚ ਫੰਡ 'ਚ ਕਟੌਤੀ ਕਰ ਦਿੱਤੀ ਜਾਵੇਗੀ।


Related News