ਦੋ ਹਫ਼ਤਿਆਂ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੇ ਮੁੱਖ ਹਸਪਤਾਲ ਤੋਂ ਪਿੱਛੇ ਹਟੇ ਇਜ਼ਰਾਈਲੀ ਫ਼ੌਜੀ

04/01/2024 1:42:53 PM

ਗਾਜ਼ਾ ਪੱਟੀ (ਭਾਸ਼ਾ)- ਇਜ਼ਰਾਈਲੀ ਫੌਜ ਨੇ ਦੋ ਹਫ਼ਤਿਆਂ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੇ ਮੁੱਖ ਹਸਪਤਾਲ ਤੋਂ ਆਪਣੇ ਫ਼ੌਜੀਆਂ ਨੂੰ ਹਟਾ ਲਿਆ ਅਤੇ ਆਪਣੇ ਪਿੱਛੇ ਤਬਾਹੀ ਦੇ ਵੱਡੇ ਨਿਸ਼ਾਨ ਛੱਡ ਦਿੱਤੇ। ਫਲਸਤੀਨੀ ਨਿਵਾਸੀਆਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਸੋਮਵਾਰ ਸਵੇਰੇ ਸੈਂਕੜੇ ਲੋਕ ਸ਼ਿਫਾ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ 'ਚ ਪਰਤ ਗਏ, ਜਿੱਥੇ ਉਨ੍ਹਾਂ ਨੂੰ ਹਸਪਤਾਲ ਦੇ ਅੰਦਰ ਅਤੇ ਬਾਹਰ ਲਾਸ਼ਾਂ ਪਈਆਂ ਮਿਲੀਆਂ। ਇਜ਼ਰਾਈਲੀ ਫੌਜ ਨੇ ਇਸ ਹਮਲੇ ਨੂੰ ਲਗਭਗ ਛੇ ਮਹੀਨਿਆਂ ਦੀ ਲੜਾਈ ਵਿੱਚ ਸਭ ਤੋਂ ਸਫਲ ਦੱਸਿਆ ਅਤੇ ਕਿਹਾ ਕਿ ਉਸ ਨੇ ਸੈਂਕੜੇ ਹਮਾਸ ਅਤੇ ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਕੁਝ ਮਹੱਤਵਪੂਰਨ ਖੁਫੀਆ ਦਸਤਾਵੇਜ਼ ਜ਼ਬਤ ਕੀਤੇ।

ਇਹ ਵੀ ਪੜ੍ਹੋ: ਇਨ੍ਹਾਂ 4 ਪੰਜਾਬੀਆਂ ਦੀ ਭਾਲ 'ਚ ਜੁਟੀ ਕੈਨੇਡੀਅਨ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ

ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਖੇਤਰ ਵਿੱਚ ਪਰਤੇ ਮੁਹੰਮਦ ਮਹਿਦੀ ਨੇ ਘਟਨਾ ਸਥਾਨ ਦੇ ਦ੍ਰਿਸ਼ ਨੂੰ "ਪੂਰੀ ਤਬਾਹੀ" ਦੱਸਿਆ। ਉਨ੍ਹਾਂ ਕਿਹਾ ਕਿ ਕਈ ਇਮਾਰਤਾਂ ਸੜ ਗਈਆਂ ਹਨ। ਉਨ੍ਹਾਂ ਨੇ ਇਲਾਕੇ ਵਿੱਚ ਛੇ ਲਾਸ਼ਾਂ ਦੀ ਗਿਣਤੀ ਕੀਤੀ। ਇਨ੍ਹਾਂ ਵਿੱਚੋਂ ਦੋ ਲਾਸ਼ਾਂ ਹਸਪਤਾਲ ਦੇ ਵਿਹੜੇ ਵਿੱਚ ਪਈਆਂ ਸਨ। ਇਕ ਹੋਰ ਨਿਵਾਸੀ, ਯਾਹੀਆ ਅਬੂ ਔਫ ਨੇ ਕਿਹਾ ਕਿ ਹਸਪਤਾਲ ਵਿਚ ਮਰੀਜ਼, ਮੈਡੀਕਲ ਕਰਮਚਾਰੀ ਅਤੇ ਵਿਸਥਾਪਿਤ ਲੋਕ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਨੇੜਲੇ ਆਹਲੀ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਬੁਲਡੋਜ਼ਰਾਂ ਨੇ ਹਸਪਤਾਲ ਦੇ ਅੰਦਰ ਇੱਕ ਅਸਥਾਈ ਕਬਰਸਤਾਨ ਨੂੰ ਢਾਹ ਦਿੱਤਾ ਹੈ।

ਇਹ ਵੀ ਪੜ੍ਹੋ: ਕੈਨੇਡਾ-US ਸਰਹੱਦ 'ਤੇ ਭਾਰਤੀ ਪਰਿਵਾਰ ਦੀ ਮੌਤ ਦਾ ਮਾਮਲਾ,ਤਸਕਰ ਹਰਸ਼ ਪਟੇਲ ਨੇ ਦੋਸ਼ਾਂ ਨੂੰ ਮੰਨਣ ਤੋਂ ਕੀਤਾ ਇਨਕਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry