ਇਜ਼ਰਾਇਲ : 12 ਮਹੀਨਿਆਂ ''ਚ ਤੀਜੀ ਵਾਰ ਹੋਣ ਜਾ ਰਹੀ ਵੋਟਿੰਗ

03/02/2020 3:44:57 PM

ਯੇਰੂਸ਼ਲਮ— ਸੰਸਦ 'ਚੋਂ ਨਿਕਲਣ ਅਤੇ ਰਾਜਨੀਤਕ ਕਰੀਅਰ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕੋਸ਼ਿਸ਼ਾਂ ਕਰ ਰਹੇ ਹਨ ਤੇ ਇਸ ਵਿਚਕਾਰ ਸਿਆਸੀ ਸੰਕਟ ਵਾਲੇ ਇਜ਼ਰਾਇਲ 'ਚ ਲੋਕ 12 ਮਹੀਨਿਆਂ 'ਚ ਤੀਜੀ ਵਾਰ ਵੋਟਾਂ ਪਾਉਣ ਜਾ ਰਹੇ ਹਨ। ਨੇਤਨਯਾਹੂ 'ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ ਹਨ ਪਰ ਮਿਲ ਰਹੇ ਸੰਕੇਤਾਂ ਤੋਂ ਲੱਗ ਰਿਹਾ ਹੈ ਕਿ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ।
ਉਨ੍ਹਾਂ ਦੀ ਲਿਕੁਡ ਪਾਰਟੀ ਅਤੇ ਬਲੂ ਐਂਡ ਵ੍ਹਾਈਟ ਪਾਰਟੀ ਵਿਚਕਾਰ ਟੱਕਰ ਸਖਤ ਰਹੇਗੀ। ਵੋਟਿੰਗ 'ਚ ਕਿਸੇ ਨੂੰ ਵੀ ਬਹੁਮਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਅਜਿਹੇ 'ਚ ਸਰਕਾਰ ਕਈ ਪਾਰਟੀਆਂ ਦੇ ਗਠਜੋੜ ਨਾਲ ਹੀ ਬਣ ਸਕੇਗੀ।
ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ਅਤੇ ਸਤੰਬਰ 'ਚ ਚੋਣਾਂ ਹੋਈਆਂ ਸਨ ਪਰ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਸੀ ਅਤੇ ਇਸ ਵਾਰ ਵੀ ਵਿਰੋਧ ਕਾਇਮ ਰਹਿ ਸਕਦਾ ਹੈ। ਦੇਖਣਾ ਹੋਵੇਗਾ ਕਿ ਇਜ਼ਰਾਇਲ ਨੂੰ ਕੋਈ ਸਥਾਈ ਸਰਕਾਰ ਮਿਲਦੀ ਹੈ ਜਾਂ ਨਹੀਂ।


Related News