ਇਜ਼ਰਾਇਲ ਨੇ ਗਾਜ਼ਾ ਪੱਟੀ ਨੂੰ ਦਿੱਤਾ ਰਾਕੇਟ ਹਮਲੇ ਦਾ ਜਵਾਬ

03/26/2019 2:09:49 PM

ਯੇਰੂਸ਼ਲਮ, (ਭਾਸ਼ਾ)— ਇਜ਼ਰਾਇਲ ਨੇ ਫਲਸਤੀਨੀ ਖੇਤਰ ਤੋਂ ਹੋਏ ਰਾਕੇਟ ਹਮਲੇ ਦੇ ਜਵਾਬ 'ਚ ਹਮਾਸ ਦੇ ਉੱਚ ਨੇਤਾ ਦੇ ਦਫਤਰ ਸਮੇਤ ਗਾਜ਼ਾ ਪੱਟੀ 'ਤੇ ਮੰਗਲਵਾਰ ਨੂੰ ਹਮਲੇ ਜਾਰੀ ਰੱਖੇ। ਇਜ਼ਰਾਇਲ ਕਿਹਾ ਕਿ ਉਸ ਦੇ ਮੁੱਖ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ 'ਤੇ ਬੰਬ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ, ਇਸ ਲਈ ਉਸ ਨੇ ਸੁਰੱਖਿਅਤ ਸਥਾਨਾਂ 'ਤੇ ਆਸਰਾ ਘਰ ਖੋਲ੍ਹ ਦਿੱਤੇ ਹਨ। ਸਿਵਲ ਰੱਖਿਆ ਅਧਿਕਾਰੀਆਂ ਨੇ ਦੱਖਣੀ ਇਜ਼ਰਾਇਲ 'ਚ ਖੇਡ ਪ੍ਰਤੀਯੋਗਤਾਵਾਂ ਅਤੇ ਸਰਵਜਨਕ ਆਵਾਜਾਈ ਸੇਵਾਵਾਂ ਰੱਦ ਕਰ ਦਿੱਤੀਆਂ ਹਨ।

ਇਜ਼ਰਾਇਲ ਫੌਜ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਨੂੰ ਦੇਸ਼ 'ਚ ਘੱਟ ਤੋਂ ਘੱਟ 30 ਰਾਕੇਟ ਦਾਗੇ ਗਏ। ਫੌਜ ਨੇ ਕਿਹਾ ਕਿ ਸਾਰੇ ਰਾਕੇਟਾਂ ਨੂੰ ਜਾਂ ਤਾਂ ਨਸ਼ਟ ਕਰ ਦਿੱਤਾ ਗਿਆ ਜਾਂ ਉਹ ਖੁੱਲ੍ਹੇ ਇਲਾਕਿਆਂ 'ਚ ਡਿੱਗ ਗਏ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ 'ਚ ਬੈਠਕ ਦੌਰਾਨ ਕਿਹਾ,''ਇਜ਼ਰਾਇਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਇਜ਼ਰਾਇਲ ਇਸ ਹਮਲੇ ਦਾ ਪੂਰੇ ਜ਼ੋਰ ਨਾਲ ਜਵਾਬ ਦੇ ਰਿਹਾ ਹੈ।''