ਇਜ਼ਰਾਇਲ ''ਚ ਸੰਸਦ ਮੈਂਬਰ ਦੇ ਕੋਵਿਡ-19 ਨਾਲ ਪੀੜਤ ਹੋਣ ਦੇ ਬਾਅਦ ਸੰਸਦੀ ਬੈਠਕਾਂ ਰੱਦ

06/04/2020 6:09:51 PM

ਯੇਰੂਸ਼ਲਮ- ਇਜ਼ਰਾਇਲ ਵਿਚ ਇਕ ਸੰਸਦ ਮੈਂਬਰ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਵੀਰਵਾਰ ਨੂੰ ਸੰਸਦੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 700 ਕਰਮਚਾਰੀਆਂ ਨੂੰ ਘਰ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਮੀਡੀਆ ਦੀਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। 
ਜੁਆਇੰਟ ਲਿਸਟ ਪਾਰਟੀ ਦੇ ਸੰਸਦ ਮੈਂਬਰ ਸਮੀ ਅਬੂ ਸ਼ਹਾਦਤ ਨੇ ਵੀਰਵਾਰ ਨੂੰ ਹੀ ਕੋਰੋਨਾ ਵਾਇਰਸ ਵਾਇਰਸ ਨਾਲ ਪੀੜਤ ਹੋਣ ਦੀ ਘੋਸ਼ਣਾ ਕੀਤੀ ਸੀ।  ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੰਸਦ ਦੇ ਤਕਰੀਬਨ 700 ਕਰਮਚਾਰੀਆਂ ਨੂੰ ਕੰਮ 'ਤੇ ਨਾ ਆਉਣ ਲਈ ਕਿਹਾ ਗਿਆ ਹੈ ਤੇ ਵੀਰਵਾਰ ਨੂੰ ਹੋਣ ਵਾਲੀਆਂ ਕਮੇਟੀ ਦੀਆਂ ਬੈਠਕਾਂ ਅਤੇ ਹੋਰ ਗਤੀਵਿਧੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਅਬੂ ਸ਼ਹਾਦਤ (44) ਆਪਣੇ ਡਰਾਈਵਰ ਦੇ ਬੀਮਾਰ ਹੋਣ ਦੇ ਬਾਅਦ ਦੋ ਦਿਨ ਪਹਿਲਾਂ ਹੀ ਸਭ ਤੋਂ ਵੱਖਰੇ ਹੋ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜਨਤਕ ਸਥਾਨਾਂ 'ਤੇ ਬਿਨਾ ਮਾਸਕ ਦੇ ਵੀ ਦੇਖਿਆ ਗਿਆ ਸੀ। ਸੰਸਦ ਮੈਂਬਰ ਨੇ ਟਵੀਟ ਕੀਤਾ ਕਿ ਉਹ ਇਕਾਂਤਵਾਸ ਵਿਚ ਹਨ ਤੇ ਦੂਜੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕਰਦੇ ਹਨ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਸਨ। ਉਨ੍ਹਾਂ ਹੋਰਾਂ ਨੂੰ ਵੀ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ।


Lalita Mam

Content Editor

Related News