ਚੀਨ ਨੇ ਇਜ਼ਰਾਇਲ-ਫਿਲਸਤੀਨ ਹਿੰਸਾ ਨੂੰ ਲੈ ਕੇ ਸੰਜਮ ਵਰਤਣ ਦੀ ਕੀਤੀ ਅਪੀਲ

05/15/2018 5:44:41 PM

ਬੀਜਿੰਗ— ਚੀਨ ਨੇ ਯੇਰੂਸ਼ਲਮ ਵਿਚ ਅਮਰੀਕੀ ਰਾਜਦੂਤ ਖੋਲ੍ਹੇ ਜਾਣ ਵਿਰੁੱਧ ਹੋਏ ਸੰਘਰਸ਼ 'ਚ ਇਜ਼ਰਾਇਲੀ ਫੋਰਸ ਵਲੋਂ 59 ਫਿਲਸਤੀਨੀਆਂ ਦੇ ਮਾਰੇ ਜਾਣ ਦੇ ਇਸ ਮਾਮਲੇ 'ਚ ਇਜ਼ਰਾਇਲ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ''ਗਾਜ਼ਾ ਸਰਹੱਦ 'ਤੇ ਹੋਈ ਹਿੰਸਾ ਦੀ ਵਜ੍ਹਾ ਤੋਂ ਵੱਡੀ ਗਿਣਤੀ ਵਿਚ ਫਿਲਸਤੀਨੀ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਚੀਨ ਬੇਹੱਦ ਚਿੰਤਾ ਵਿਚ ਹੈ।''
ਲੂ ਨੇ ਕਿਹਾ, ''ਅਸੀਂ ਨਾਗਰਿਕਾਂ ਵਿਰੁੱਧ ਹੋ ਰਹੀ ਅਜਿਹੀ ਹਿੰਸਾ ਦਾ ਵਿਰੋਧ ਕਰਦੇ ਹਾਂ। ਅਸੀਂ ਦੋਹਾਂ ਪੱਖਾਂ ਨੂੰ ਖਾਸ ਤੌਰ 'ਤੇ ਇਜ਼ਰਾਇਲ ਨੂੰ ਇਸ ਮਾਮਲੇ ਵਿਚ ਸੰਜਮ ਵਰਤਣ, ਸਥਿਤੀ ਨੂੰ ਹੋਰ ਵਿਗੜਨ ਅਤੇ ਤਣਾਅ ਤੋਂ ਬਚਣ ਦੀ ਅਪੀਲ ਕਰਦੇ ਹਾਂ।''