ਇਜ਼ਰਾਈਲ: ਚਸ਼ਮਦੀਦ ਨੇ ਬਿਆਨ ਕੀਤਾ ਸੰਗੀਤ ਸਮਾਰੋਹ 'ਤੇ ਹੋਏ ਹਮਲੇ ਦਾ ਦਰਦ, ਚਾਰੋਂ ਪਾਸਿਓਂ ਚੱਲੀਆਂ ਗੋਲ਼ੀਆਂ

10/11/2023 1:43:18 AM

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਹਮਾਸ ਨੇ ਵੱਖ-ਵੱਖ ਇਜ਼ਰਾਈਲੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਜ਼ਾਰਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ ਅਤੇ 900 ਤੋਂ ਵੱਧ ਮਾਰੇ ਗਏ ਹਨ। ਇਕ ਇਜ਼ਰਾਈਲੀ ਸੰਗੀਤ ਸਮਾਰੋਹ 'ਤੇ ਅੱਤਵਾਦੀ ਹਮਲਾ ਸਭ ਤੋਂ ਘਾਤਕ ਹਮਲਿਆਂ 'ਚੋਂ ਇਕ ਸੀ, ਜਿਸ ਵਿੱਚ ਘੱਟੋ-ਘੱਟ 260 ਲੋਕਾਂ ਦੀ ਮੌਤ ਹੋਈ। 

ਇਹ ਵੀ ਪੜ੍ਹੋ : Hamas Attack: ਡਰ ਦੇ ਸਾਏ ਹੇਠ ਇਜ਼ਰਾਈਲ 'ਚ ਰਹਿ ਰਹੇ ਵਿਦੇਸ਼ੀ, ਚਿਹਰਿਆਂ 'ਤੇ ਦਿਸਿਆ ਡਰ, ਉਡਾਣਾਂ ਬੰਦ

ਸੰਗੀਤ ਸਮਾਰੋਹ 'ਤੇ ਹਮਲੇ 'ਚ 260 ਲੋਕਾਂ ਦੀ ਗਈ ਜਾਨ

ਗਾਜ਼ਾ ਪੱਟੀ ਦੇ ਨੇੜੇ ਦੱਖਣੀ ਇਜ਼ਰਾਈਲ 'ਚ ਆਯੋਜਿਤ ਇਕ ਸਮਾਰੋਹ 'ਤੇ ਸ਼ਨੀਵਾਰ ਸਵੇਰੇ ਹਮਾਸ ਦੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਸਮਾਰੋਹ 'ਚ ਇਜ਼ਰਾਈਲ ਅਤੇ ਹੋਰ ਦੇਸ਼ਾਂ ਦੇ ਕਈ ਸੈਲਾਨੀ ਮੌਜੂਦ ਸਨ, ਜਿਨ੍ਹਾਂ 'ਤੇ ਚਾਰੇ ਪਾਸਿਓਂ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਘੱਟੋ-ਘੱਟ 260 ਲੋਕਾਂ ਦੀ ਜਾਨ ਚਲੀ ਗਈ ਅਤੇ 100 ਤੋਂ ਵੱਧ ਲੋਕਾਂ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ। ਕੁਝ ਲੋਕਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ, 1 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਚਾਰੇ ਪਾਸਿਓਂ ਵਰ੍ਹੀਆਂ ਗੋਲ਼ੀਆਂ, ਇਧਰ-ਉਧਰ ਭੱਜੇ ਲੋਕ : ਚਸ਼ਮਦੀਦ

ਖ਼ਬਰਾਂ ਮੁਤਾਬਕ ਇਕ ਇੰਟਰਵਿਊ ਵਿੱਚ ਮੈਰੀ (ਬਦਲਿਆ ਹੋਇਆ ਨਾਂ) ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਅਚਾਨਕ ਰਾਕੇਟ ਹਮਲੇ ਕਿਵੇਂ ਸ਼ੁਰੂ ਹੋਏ। ਉਨ੍ਹਾਂ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਇਹ ਇਕ ਅੱਤਵਾਦੀ ਹਮਲਾ ਸੀ, ਜਿਸ ਕਾਰਨ ਪੁਲਸ ਵਾਲੇ ਵੀ ਡਰ ਗਏ। ਉਹ ਆਪਣੀ ਪ੍ਰੇਮਿਕਾ ਨਾਲ ਪੁਲਸ ਦੇ ਟਿਕਾਣਿਆਂ 'ਚ ਛੁਪ ਗਿਆ। ਉਨ੍ਹਾਂ ਕਿਹਾ ਕਿ ਹਰ ਪਾਸਿਓਂ ਗੋਲ਼ੀਆਂ ਵਰ੍ਹ ਰਹੀਆਂ ਸਨ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਸਨ।

ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਲੱਖਾਂ ਬੈਂਕ ਗਾਹਕਾਂ 'ਤੇ ਪਵੇਗਾ ਸਿੱਧਾ ਅਸਰ, ਜਾਣੋ ਕੀ ਹੈ ਪੂਰਾ ਮਾਮਲਾ?

ਅਸੀਂ ਮਰਨ ਦਾ ਨਾਟਕ ਕੀਤਾ ਪਰ ਫਿਰ ਵੀ ਉਨ੍ਹਾਂ ਨੇ ਸਾਨੂੰ ਫੜ ਲਿਆ : ਮੈਰੀ

ਮੈਰੀ ਨੇ ਦੱਸਿਆ ਕਿ ਕਿਵੇਂ ਉਹ ਆਪਣੀ ਜਾਨ ਬਚਾਉਣ ਲਈ ਜ਼ਮੀਨ 'ਤੇ ਭੱਜੀ ਅਤੇ ਲਿੰਡਾ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਨਾਲ ਕਾਰ 'ਚ ਬੈਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਰੇਤ 'ਚ ਫਸ ਗਈ। ਆਪਣੀ ਜਾਨ ਬਚਾਉਣ ਲਈ ਦੋਵੇਂ ਰੇਤ 'ਚ ਲੁਕ ਗਏ ਅਤੇ ਮਰਨ ਦਾ ਨਾਟਕ ਕੀਤਾ। ਇਸ ਤੋਂ ਬਾਅਦ ਵੀ ਅੱਤਵਾਦੀਆਂ ਨੇ ਉਨ੍ਹਾਂ ਨੂੰ ਲੱਭ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਤਵਾਦੀਆਂ ਨੂੰ ਛੱਡਣ ਦੀਆਂ ਮਿੰਨਤਾਂ ਕੀਤੀਆਂ।

ਮੈਰੀ ਨੇ ਕਿਹਾ, "ਕੁਝ ਅੱਤਵਾਦੀਆਂ ਕੋਲ ਚਾਕੂ ਸਨ ਅਤੇ ਕੁਝ ਕੋਲ ਹਥੌੜੇ। ਮੇਰੇ ਨਾਲ ਜੋ ਆਦਮੀ ਸੀ, ਉਹ ਗੋਡਿਆਂ ਭਾਰ ਡਿੱਗ ਪਿਆ, ਚੀਕਿਆ, ਰੋਇਆ ਤੇ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਮਾਰ ਦਿੱਤਾ।"

ਇਹ ਵੀ ਪੜ੍ਹੋ : ਨਸ਼ਾ ਮੁਕਤੀ ਕੇਂਦਰ 'ਚੋਂ ਭੱਜੇ ਤੀਸਰੇ ਨੌਜਵਾਨ ਦੀ ਵੀ ਹੋਈ ਮੌਤ, ਨਦੀ 'ਚੋਂ ਬਰਾਮਦ ਹੋਈ ਲਾਸ਼

ਮੈਰੀ ਨੇ ਦੱਸਿਆ ਕਿ ਉਹ ਇਕੱਲੀ ਰਹਿ ਗਈ ਸੀ ਅਤੇ ਅੱਤਵਾਦੀ ਉਨ੍ਹਾਂ ਨੂੰ ਜ਼ਲੀਲ ਕਰ ਰਹੇ ਅਤੇ ਧਮਕਾ ਰਹੇ ਸਨ ਪਰ ਇਕ ਅੱਤਵਾਦੀ ਨੇ ਉਸ ਨੂੰ ਆਪਣੀ ਜੈਕਟ ਦਿੱਤੀ ਤੇ ਆਪਣੇ ਬੰਦਿਆਂ ਨੂੰ ਫਿਟਕਾਰਿਆ। ਇਸ ਤੋਂ ਬਾਅਦ ਉਸੇ ਅੱਤਵਾਦੀ ਨੇ ਮੈਰੀ ਨੂੰ ਉਥੋਂ ਭੱਜਣ ਦਾ ਇਸ਼ਾਰਾ ਕੀਤਾ ਅਤੇ ਉਹ ਭੱਜਣ 'ਚ ਕਾਮਯਾਬ ਰਹੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh