ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ

10/26/2023 11:35:41 AM

ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਅਤੇ ਗਾਜ਼ਾ ਵਿਚ ਜ਼ਮੀਨੀ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ ਹੈ। ਉਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੁੱਧ ਦੇ 2 ਮੁੱਖ ਟੀਚੇ 'ਹਮਾਸ ਦੀ ਫ਼ੌਜ ਅਤੇ ਸ਼ਾਸਨ ਸਮਰਥਾਵਾਂ ਨੂੰ ਨਸ਼ਟ ਕਰਕੇ ਉਸ ਦਾ ਖ਼ਾਤਮਾ ਕਰਨਾ ਅਤੇ ਸਾਡੇ ਬੰਧਕਾਂ ਨੂੰ ਘਰ ਵਾਪਸ ਲਿਆਉਣ ਲਈ ਹਰ ਸੰਭਵ ਕਦਮ ਚੁੱਕਣਾ ਹੈ।'

ਇਹ ਵੀ ਪੜ੍ਹੋ: ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ, 60 ਮਿਲੀਅਨ ਡਾਲਰ ਦੀਆਂ 1000 ਤੋਂ ਵੱਧ ਚੋਰੀ ਦੀਆਂ ਕਾਰਾਂ ਬਰਾਮਦ

ਰਾਸ਼ਟਰੀ ਏਕਤਾ ਦਾ ਸੱਦਾ ਦਿੰਦਿਆਂ ਨੇਤਨਯਾਹੂ ਨੇ ਕਿਹਾ, 'ਇਜ਼ਰਾਈਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਜ਼ਮੀਨ ਦੇ ਉੱਪਰ ਅਤੇ ਹੇਠਾਂ, ਗਾਜ਼ਾ ਦੇ ਅੰਦਰ ਅਤੇ ਬਾਹਰ- ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਕਰੀਬ ਹੈ।' ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਯਾਓਵ ਗੈਲੇਂਟ, ਮੰਤਰੀ ਬੇਨੀ ਗੈਂਟਜ਼, ਸੁਰੱਖਿਆ ਮੰਤਰੀ ਮੰਡਲ, ਚੀਫ ਆਫ ਸਟਾਫ਼ ਅਤੇ ਸੁਰੱਕਿਆ ਸੰਗਠਨਾਂ ਦੇ ਮੁਖੀਆਂ ਨਾਲ 'ਅਸੀਂ ਜਿੱਤ ਮਿਲਣ ਤੱਕ ਯੁੱਧ ਦੇ ਟੀਚਿਆਂ ਨੂੰ ਹਾਸਲ ਕਰਨ ਲਈ 24 ਘੰਟੇ ਕੰਮ ਕਰ ਰਹੇ ਹਾਂ ਅਤੇ ਸਿਆਸੀ ਲਾਭ-ਨੁਕਸਾਨ ਦੇ ਬਾਰੇ ਵਿਚ ਸੋਚੇ ਬਿਨਾਂ ਕੰਮ ਕਰ ਰਹੇ ਹਾਂ।' ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਚਾ ''ਦੇਸ਼ ਨੂੰ ਬਚਾਉਣਾ, ਜਿੱਤ ਹਾਸਲ ਕਰਨਾ ਹੈ। ਅਸੀਂ ਹਮਾਸ ਨੂੰ ਤਬਾਹ ਕਰ ਰਹੇ ਹਾਂ ਅਤੇ ਅਸੀਂ ਹਜ਼ਾਰਾਂ ਅੱਤਵਾਦੀਆਂ ਨੂੰ ਖ਼ਤਮ ਕਰ ਚੁੱਕੇ ਹਾਂ ਅਤੇ ਇਹ ਸਿਰਫ ਸ਼ੁਰੂਆਤ ਹੈ।'' ਗਾਜ਼ਾ ਦੇ ਨੇੜਲੇ ਭਵਿੱਖ ਵਿਚ ਜ਼ਮੀਨੀ ਹਮਲੇ ਦੀਆਂ ਅਟਕਲਾਂ ਦੇ ਬਾਰੇ ਵਿਚ ਨੇਤਨਯਾਹੂ ਨੇ ਕਿਹਾ ਕਿ ਇਹ ਜਲਦੀ ਹੀ ਹੋਵੇਗਾ ਪਰ ਇਹ ਨਹੀਂ ਦੱਸਿਆ ਕਿ ਇਹ ਕਦੋਂ ਜਾਂ ਕਿਵੇਂ ਹੋਵੇਗਾ। ਉਨ੍ਹਾਂ ਕਿਹਾ, 'ਅਸੀਂ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੇ ਹਾਂ। ਮੈਂ ਨਹੀਂ ਦੱਸਾਂਗਾ ਕਿ ਕਦੋਂ, ਕਿਵੇਂ, ਕਿੰਨੇ। ਇਹ ਇਸ ਲਈ ਹੈ ਤਾਂ ਜੋ ਅਸੀਂ ਆਪਣੇ ਸੈਨਿਕਾਂ ਦੀ ਜਾਨ ਬਚਾਅ ਸਕੀਏ।'

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਹਮਲਾਵਰ ਨੇ ਕੀਤੀ ਤਾਬੜ-ਤੋੜ ਫਾਈਰਿੰਗ, 22 ਲੋਕਾਂ ਦੀ ਮੌਤ

ਇਜ਼ਰਾਈਲ ਨੇ 7 ਅਕਤੂਬਰ ਨੂੰ ਹਮਾਸ ਦੇ ਬੇਰਹਿਮ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਜ਼ਮੀਨੀ ਮੁਹਿੰਮ ਲਈ 350,000-400,000 ਫ਼ੋਜੀਆਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਹਮਾਸ ਦੀ ਤੁਲਨਾ ਇਸਲਾਮਿਕ ਸਟੇਟ ਨਾਲ ਕਰਦੇ ਹੋਏ ਨੇਤਨਯਾਹੂ ਨੇ ਕਿਹਾ, "ਜਦੋਂ ਅਸੀਂ ਲੜਾਈ ਜਾਰੀ ਰਹਿਣ ਦਰਮਿਆਨ ਗਾਜ਼ਾ ਵਿੱਚ ਜਾਵਾਂਗੇ ਤਾਂ ਅਸੀਂ ਕਾਤਲਾਂ, ਅੱਤਿਆਚਾਰਾਂ ਦੇ ਦੋਸ਼ੀਆਂ ਤੋਂ ਪੂਰੀ ਕੀਮਤ ਵਸੂਲਾਂਗੇ।" ਉਨ੍ਹਾਂ ਨੇ ਗਾਜ਼ਾ ਦੇ ਨਾਗਰਿਕਾਂ ਨੂੰ ਦੱਖਣੀ ਗਾਜ਼ਾ ਜਾਣ ਦੀ ਆਪਣੀ ਅਪੀਲ ਨੂੰ ਦੁਹਰਾਇਆ। ਅਜਿਹੀ ਜਾਣਕਾਰੀ ਹੈ ਕਿ ਗਾਜ਼ਾ ਦੇ ਲਗਭਗ 6,00,000-7,00,000 ਨਾਗਰਿਕ ਉੱਤਰੀ ਹਿੱਸੇ ਤੋਂ ਦੱਖਣੀ ਹਿੱਸੇ ਵੱਲ ਜਾ ਚੁੱਕੇ ਹਨ। ਕੁਝ ਗਾਜ਼ਾ ਵਾਸੀ ਪਿਛਲੇ ਦੋ-ਤਿੰਨ ਦਿਨਾਂ ਵਿੱਚ ਉੱਤਰੀ ਹਿੱਸੇ ਵਿੱਚ ਆਪਣੇ ਘਰਾਂ ਵਿਚ ਪਰਤ ਰਹੇ ਹਨ, ਜਿਸ ਨਾਲ ਜ਼ਮੀਨੀ ਹਮਲੇ ਵਿਚ ਦੇਰੀ ਹੋ ਰਹੀ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹੇਗਾਰੀ ਨੇ ਕਿਹਾ ਕਿ ਫੌਜ ਨੇ ਜ਼ਮੀਨੀ ਹਮਲੇ ਲਈ ਆਪਣੀ ਸਥਿਤੀ ਵਿਚ "ਸੁਧਾਰ" ਕਰਨ ਲਈ ਗਾਜ਼ਾ ਪੱਟੀ ਵਿੱਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਗਾਜ਼ਾ 'ਚ ਜੰਗਬੰਦੀ ਤੋਂ ਇਜ਼ਰਾਈਲ ਦੀ ਕੋਰੀ ਨਾਂਹ, ਕਿਹਾ- ਹਮਾਸ ਨੂੰ ਨਸ਼ਟ ਕਰਨਾ ਸਾਡਾ ਫਰਜ਼

7 ਅਕਤੂਬਰ ਨੂੰ ਹਮਾਸ ਦੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਕਿ ਉਸ ਦਿਨ ਕੀ ਹੋਇਆ ਸੀ ਪਰ ਜਦੋਂ ਤੱਕ ਜੰਗ ਖ਼ਤਮ ਨਹੀਂ ਹੋ ਜਾਂਦੀ ਉਦੋਂ ਤੱਕ ਜਾਂਚ ਨਹੀਂ ਹੋਣੀ ਚਾਹੀਦੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ, '7 ਅਕਤੂਬਰ ਸਾਡੇ ਇਤਿਹਾਸ ਵਿਚ ਕਾਲਾ ਦਿਨ ਸੀ। ਅਸੀਂ ਇਸ ਦੀ ਤਹਿ ਤੱਕ ਜਾਵਾਂਗੇ ਕਿ ਦੱਖਣੀ ਸਰਹੱਦ ਅਤੇ ਗਾਜ਼ਾ ਦੇ ਨਾਲ ਲੱਗਦੇ ਖੇਤਰ ਵਿਚ ਕੀ ਹੋਇਆ ਸੀ। ਇਸ ਅਸਫ਼ਲਤਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਮੇਰੇ ਸਮੇਤ ਸਾਰਿਆਂ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ, ਪਰ ਅਜਿਹਾ ਯੁੱਧ ਤੋਂ ਬਾਅਦ ਹੀ ਹੋਵੇਗਾ।' ਨੇਤਨਯਾਹੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਦੇਸ਼ ਦੇ ਭਵਿੱਖ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ। ਹੁਣ ਮੇਰਾ ਕੰਮ ਇਜ਼ਰਾਈਲ ਅਤੇ ਇਸ ਦੇ ਲੋਕਾਂ ਨੂੰ ਸਾਡੇ ਦੁਸ਼ਮਣਾਂ 'ਤੇ ਵੱਡੀ ਜਿੱਤ ਵੱਲ ਲੈ ਜਾਣਾ ਹੈ।

ਇਹ ਵੀ ਪੜ੍ਹੋ: ਭਾਰਤ ਮਗਰੋਂ ਹੁਣ ਚੀਨ ਨਾਲ ਉਲਝਿਆ ਕੈਨੇਡਾ, ਚੀਨ ਨੇ ਰੱਜ ਕੇ ਕੀਤੀ ਝਾੜ-ਝੰਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry