ਇਜ਼ਰਾਇਲ ਚੋਣਾਂ : ਨੇਤਨਯਾਹੂ ਨੇ ਵਿਰੋਧੀ ਉਮੀਦਵਾਰ ਨੂੰ ਗਠਜੋੜ ਬਣਾਉਣ ਦੀ ਕੀਤੀ ਅਪੀਲ

09/19/2019 3:08:06 PM

ਯੇਰੂਸ਼ਲਮ— ਇਜ਼ਰਾਇਲ 'ਚ ਪਿਛਲੇ 6 ਮਹੀਨਿਆਂ 'ਚ ਦੂਜੀ ਵਾਰ ਆਮ ਚੋਣਾਂ ਹੋਈਆਂ। ਇਨ੍ਹਾਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ ਪਿੱਛੜ ਰਹੀ ਹੈ। ਹਾਲਾਂਕਿ ਸਪੱਸ਼ਟ ਨਤੀਜੇ ਅਜੇ ਆਉਣੇ ਬਾਕੀ ਹਨ। ਇਸ ਦੌਰਾਨ ਨੇਤਨਯਾਹੂ ਨੇ ਵਿਰੋਧੀ ਉਮੀਦਵਾਰ ਗੈਂਟਜ਼ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਮਿਲ ਕੇ ਸਰਕਾਰ ਬਣਾਉਣ। ਕਿਹਾ ਜਾ ਰਿਹਾ ਹੈ ਕਿ ਬਲੂ ਐਂਡ ਵ੍ਹਾਈਟ ਪਾਰਟੀ ਅਤੇ ਗੈਂਟਜ਼ ਦੇ ਬੁਲਾਰੇ ਵਲੋਂ ਅਜੇ ਤਕ ਕੋਈ ਜਵਾਬ ਨਹੀਂ ਆਇਆ ਹੈ।

ਲਿਕੁਡ ਪਾਰਟੀ ਦੇ ਮੁਖੀ ਬੈਂਜਾਮਿਨ ਨੇ ਐਗਜ਼ਿਟ ਪੋਲ ਦੇ ਬਾਵਜੂਦ ਸੱਤਾ 'ਤੇ ਬਣੇ ਰਹਿਣ ਦਾ ਭਰੋਸਾ ਪ੍ਰਗਟਾਇਆ ਸੀ ਪਰ ਹੁਣ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਨੇ ਇਹ ਭਰੋਸਾ ਉਸ ਸਮੇਂ ਜਤਾਇਆ ਜਦ ਬਲੂ ਐਂਡ ਵ੍ਹਾਈਟ ਪਾਰਟੀ ਦੇ ਉਮੀਦਵਾਰ ਨੇ ਆਮ ਚੋਣਾਂ 'ਚ ਉਨ੍ਹਾਂ ਨੂੰ ਪਛਾੜਿਆ ਸੀ । ਇੱਥੇ 120 ਸੀਟਾਂ 'ਤੇ ਚੋਣਾਂ ਹੋਈਆਂ ਹਨ ਤੇ ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 61 ਸੀਟਾਂ ਜਿੱਤਣ ਦੀ ਜ਼ਰੂਰਤ ਹੈ। ਬਲੂ ਐਂਡ ਵ੍ਹਾਈਟ ਨੂੰ 33 ਅਤੇ ਲਿਕੁਡ ਪਾਰਟੀ ਨੂੰ 31 ਸੀਟਾਂ ਹਾਸਲ ਹੋਈਆਂ ਜਦ ਕਿ ਨੇਤਾ ਐਵਿਗਡੋਰ ਲਿਬਰਮੈਨ ਦੀ ਅਹਿਮੀਅਤ ਵਧ ਗਈ ਹੈ। ਅਰਬ ਇਜ਼ਰਾਇਲ ਦਲਾਂ ਦਾ ਗਠਜੋੜ 12 ਸੀਟਾਂ ਨਾਲ ਤੀਜੇ ਸਥਾਨ 'ਤੇ ਹੈ। ਬਾਕੀ ਸੀਟਾਂ ਹੋਰ ਛੋਟੀਆਂ ਪਾਰਟੀਆਂ ਦੇ ਹਿੱਸੇ ਜਾ ਰਹੀਆਂ ਹਨ। 


Related News