ਅਮਰੀਕਾ ਨਾਲ ਤਣਾਅ ਵਿਚਾਲੇ ਇਜ਼ਰਾਈਲ ਨੇ ਈਰਾਨ ਨੂੰ ਦਿੱਤੀ ਧਮਕੀ

01/08/2020 4:40:40 PM

ਯੇਰੂਸ਼ਲਮ (ਬਿਊਰੋ): ਅਮਰੀਕਾ ਵੱਲੋਂ ਈਰਾਨ ਦੇ ਕੁਦਸ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰੇ ਜਾਣ ਦੇ ਬਾਅਦ ਤਣਾਅ ਸਿਖਰ 'ਤੇ ਹੈ। ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਈਰਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਈਰਾਨ ਦੀ ਫੌਜ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਤਾਂ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। 

ਇਕ ਨਿਊਜ਼ ਏਜੰਸੀ ਦੇ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਜੇਕਰ ਈਰਾਨ ਨੇ ਹਮਲੇ ਦੀ ਸੋਚੀ ਤਾਂ ਉਹਨਾਂ ਨੂੰ ਜਵਾਬੀ ਹਮਲੇ ਵਿਚ ਡੂੰਘੀ ਸੱਟ ਪਹੁੰਚਾਈ ਜਾਵੇਗੀ। ਅਸਲ ਵਿਚ ਇਜ਼ਰਾਈਲ ਨੂੰ ਅਮਰੀਕਾ ਦਾ ਦੋਸਤ ਦੇਸ਼ ਮੰਨਿਆ ਜਾਂਦਾ ਹੈ। ਭਾਵੇਂਕਿ ਹਾਲ ਹੀ ਦੇ ਦਿਨਾਂ ਵਿਚ ਅਮਰੀਕਾ-ਈਰਾਨ ਦੇ ਵਿਚ ਵਧੇ ਤਣਾਅ ਨੂੰ ਲੈ ਕੇ ਇਜ਼ਰਾਈਲ ਵੱਲੋਂ ਕਈ ਸਖਤ ਬਿਆਨ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਜਿਸ ਤਰ੍ਹਾਂ ਇਜ਼ਰਾਈਲ ਨੇ ਸਖਤ ਲਹਿਜੇ ਵਿਚ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਉਹ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਬੁੱਧਵਾਰ ਨੂੰ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਅਮਰੀਕੀ ਮਿਲਟਰੀ ਠਿਕਾਣਿਆਂ 'ਤੇ ਹਮਲੇ ਨੂੰ ਸ਼ਹੀਦ ਸੁਲੇਮਾਨੀ ਆਪਰੇਸ਼ਨ ਦਾ ਨਾਮ ਦਿੱਤਾ ਅਤੇ ਕਈ ਮਿਜ਼ਾਈਲਾਂ ਦਾਗੀਆਂ। ਇਸ ਘਟਨਾ ਦੇ ਬਾਅਦ ਈਰਾਨ ਦੇ ਪਰਮਾਣੂ ਪਲਾਂਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਕਿਉਂਕਿ ਉਸ 'ਤੇ ਅਮਰੀਕੀ ਹਮਲਾ ਹੋਣ ਦਾ ਖਦਸ਼ਾ ਹੈ। ਪੇਂਟਾਗਨ ਨੇ ਹਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਰਾਕ ਦੇ ਇਰਬਿਲ ਅਤੇ ਅਲ-ਅਸਦ ਸ਼ਹਿਰਾਂ ਵਿਚ ਦੋ ਠਿਕਾਣਿਆਂ 'ਤੇ ਹਮਲੇ ਹੋਏ ਹਨ ਜਿੱਥੇ ਉਹਨਾਂ ਦੇ ਫੌਜੀ ਰਹਿ ਰਹੇ ਸਨ।

Vandana

This news is Content Editor Vandana