ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਮੋਦੀ ਦੀ ਆਗਾਮੀ ਯਾਤਰਾ ਨੂੰ ਦੱਸਿਆ ਮਹੱਤਵਪੂਰਨ ਕਦਮ

06/25/2017 8:19:47 PM

ਯੇਰੂਸ਼ਲਮ— ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੀ ਇਜ਼ਰਾਇਲ ਦੀ ਪਹਿਲੀ ਯਾਤਰਾ ਦਾ ਸਵਾਗਤ ਕੀਤਾ। ਮੋਦੀ ਦੀ ਇਸ ਯਾਤਰਾ ਨੂੰ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਹਿਲਾਂ ਤੋਂ ਹੀ ਮਜ਼ਬੂਤ ਸਬੰਧਾਂ ਲਈ ਇਕ ਹੋਰ ਵੱਡੀ ਸਫਲਤਾ ਲਈ ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨ ਦੀ ਯਾਤਰਾ 'ਤੇ 4 ਜੁਲਾਈ ਨੂੰ ਇਜ਼ਰਾਇਲ ਜਾਣਗੇ। 
ਨੇਤਨਯਾਹੂ ਨੇ ਹਫਤੇ ਦੇ ਅਖੀਰ 'ਚ ਮੰਤਰੀ ਮੰਡਲ ਦੀ ਮੀਟਿੰਗ ਦੀ ਸ਼ੁਰੂਆਤ 'ਚ ਬੋਲਦਿਆਂ ਕਿਹਾ ਕਿ ਅਗਲੇ ਹਫਤੇ ਭਾਰਤੀ ਪ੍ਰਧਾਨ ਮੰਤਰੀ, ਮੇਰੇ ਦੋਸਤ, ਨਰਿੰਦਰ ਮੋਦੀ ਇਜ਼ਰਾਇਲ ਆਉਣਗੇ। ਇਹ ਇਜ਼ਰਾਇਲ ਦਾ ਇਤਿਹਾਸਕ ਦੌਰਾ ਹੈ। 70 ਸਾਲਾਂ 'ਚ ਕੋਈ ਵੀ ਭਾਰਤੀ ਪ੍ਰਧਾਨ ਮੰਤਰੀ ਕਦੇ ਵੀ ਇਜ਼ਰਾਇਲ ਨਹੀਂ ਗਿਆ ਹੈ। ਇਹ ਇਜ਼ਰਾਇਲ ਦਾ ਫੌਜੀ, ਆਰਥਿਕ ਅਤੇ ਰਣਨੀਤਕ ਸ਼ਕਤੀ ਵਧਣ ਦੇ ਸਬੂਤ ਹਨ। ਨੇਤਨਯਾਹੂ ਨੇ ਕਿਹਾ ਕਿ ਇਹ ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਇਕ ਮਹੱਤਵਪੂਰਨ ਕਦਮ ਹੈ। ਭਾਰਤ 1.25 ਅਰਬ ਤੋਂ ਜ਼ਿਆਦਾ ਦੀ ਆਬਾਦੀ ਵਾਲਾ ਵੱਡਾ ਦੇਸ਼ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਵਧ ਰਹੀ ਅਰਥਵਿਵਸਥਾਵਾਂ 'ਚੋਂ ਇਕ ਹੈ। ਇਜ਼ਰਾਇਲ ਅਤੇ ਭਾਰਤ ਵਿਚਾਲੇ ਸਬੰਧ ਲਗਾਤਾਰ ਉਤਾਰ-ਚੜਾਅ 'ਤੇ ਰਹੇ ਹਨ।