ਇਜ਼ਰਾਇਲ ’ਚ ਖ਼ਤਮ ਹੋ ਸਕਦੀ ਹੈ ਇੰਡੋਰ ਮਾਸਕ ਪਹਿਨਣ ਦੀ ਜ਼ਰੂਰਤ

06/07/2021 2:12:05 PM

ਯੇਰੂਸ਼ਲਮ (ਭਾਸ਼ਾ) : ਇਜ਼ਰਾਇਲ ਦੇ ਸਿਹਤ ਮੰਤਰੀ ਯੂਲੀ ਐਡੇਲਸਟੀਨੇ ਘੋਸ਼ਣਾ ਕੀਤੀ ਕਿ 15 ਜੂਨ ਦੇ ਬਾਅਦ ਤੋਂ ਦੇਸ਼ ਵਿਚ ਲੋਕਾਂ ’ਤੇ ਇੰਡੋਰ ਮਾਸਕ ਪਾਉਣ ਲਈ ਕੋਈ ਦਬਾਅ ਨਹੀਂ ਰਹੇਗਾ। ਜ਼ਿਕਰਯੋਗ ਹੈ ਕਿ ਬੀਤੀ 1 ਜੂਨ ਦੇ ਬਾਅਦ ਤੋਂ ਘੱਟ ਇੰਫੈਕਸ਼ਨ ਦਰ ਦੌਰਾਨ ਇਜ਼ਰਾਇਲ ਵਿਚ ਕੋਰੋਨਾ ਵਾਇਰਸ ਨਾਲ ਸਬੰਧਤ ਸਾਰੀਆਂ ਪਾਬੰਦੀਆਂ ਨੂੰ ਹਟਾ ਲਈਆਂ ਗਈਆਂ ਸਨ। 

ਐਡੇਲਸਟੀਨੇ ਨੇ ਐਤਵਾਰ ਨੂੰ ਕਿਹਾ ਕਿ ਇਜ਼ਰਾਇਲ ਵਿਚ ਕੋਵਿਡ-19 ਦੀ ਸਥਿਤੀ ਸਥਿਰ ਬਣੀ ਹੋੲਂ ਹੈ। 9 ਦਿਨਾਂ ਵਿਚ ਯਾਨੀ 15 ਜੂਨ ਨੂੰ ਮਾਸਕ ਪਾਉਣ ਵਾਲੇ ਸਾਰੇ ਨਿਯਮ ਰੱਦ ਕਰ ਦਿੱਤੇ ਜਾਣਗੇ। ਇਜ਼ਰਾਇਲ ਨੇ 20 ਦਸੰਬਰ ਨੂੰ ਕੋਰੋਨਾ ਤੋਂ ਬਚਾਅ ਲਈ ਆਪਣੀ ਆਬਾਦੀ ਦਾ ਟੀਕਾਕਰਨ ਸ਼ੁਰੂ ਕੀਤਾ ਸੀ ਅਤੇ ਦੇਸ਼ ਨੇ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਟੀਕਾਕਰਨ ਨੂੰ ਅੰਜ਼ਾਮ ਦਿੱਤਾ ਹੈ। ਇਜ਼ਰਾਇਲ ਦੇ ਨਾਗਰਿਕਾਂ ਨੂੰ ਜਨਵਰੀ ਵਿਚ ਹੀ ਆਪਣੇ ਟੀਕੇ ਦੀ ਦੂਜੀ ਖ਼ੁਰਾਮ ਮਿਲ ਗਈ ਸੀ।

ਇਜ਼ਰਾਇਲ ਫਾਈਜ਼ਰ ਵੱਲੋਂ ਵਿਕਸਿਤ ਟੀਕੇ ਦੀ ਵਰਤੋਂ ਕਰ ਰਿਹਾ ਹੈ। ਇੱਥੋਂ ਦੇ 54 ਲੱਖ ਤੋਂ ਜ਼ਿਆਦਾ ਨਾਗਰਿਕਾਂ ਨੇ ਵੈਕਸੀਨ ਦੀ ਪਹਿਲੀ ਖ਼ੁਰਾਕ ਲੈ ਲਈ ਹੈ ਅਤੇ 51 ਤੋਂ ਜ਼ਿਆਦਾ ਜਾਂ 50 ਫ਼ੀਸਦੀ ਤੋਂ ਜ਼ਿਆਦਾ ਆਬਾਦੀ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ। ਇਜ਼ਰਾਇਲ ਵਿਚ ਐਤਵਾਰ ਨੂੰ 12 ਤੋਂ 15 ਸਾਲ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋਈ।
 

cherry

This news is Content Editor cherry