''ਇਮੋਜੀ'' ਜ਼ਰੀਏ ਮਿਸਰ ਦੇ ਇਤਿਹਾਸ ਨੂੰ ਸਮਝਣ ਦੀ ਕੀਤੀ ਗਈ ਪਹਿਲ

12/23/2019 1:00:49 PM

ਯੇਰੂਸ਼ਲਮ (ਬਿਊਰੋ): ਭਾਸ਼ਾ ਅਤੇ ਲਿਪੀ ਦੇ ਰਹੱਸਾਂ ਕਾਰਨ ਇਤਿਹਾਸ ਦੇ ਬਹੁਤ ਸਾਰੇ ਤੱਥਾਂ ਤੋਂ ਅਸੀਂ ਅਣਜਾਣ ਰਹਿੰਦੇ ਹਾਂ। ਭਾਵੇਂਕਿ ਇਜ਼ਰਾਈਲ ਦੇ ਮਿਊਜ਼ੀਅਮ ਵਿਚ ਹੁਣ ਮਿਸਰ ਦੇ ਇਤਿਹਾਸ ਦੇ ਅਣਸੁਲਝੇ ਰਹੱਸਾਂ ਨੂੰ ਆਧੁਨਿਕ ਯੁੱਗ ਦੇ ਇਮੋਜੀ ਦੇ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਮਿਊਜ਼ੀਅਮ ਵਿਚ ਇਸ ਹਫਤੇ ਖਾਸ ਤੌਰ 'ਤੇ 'ਇਮੋਜੀਲਿਪਸ' ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿਚ ਮੌਜੂਦਾ ਦੌਰ ਵਿਚ ਵਰਤੇ ਜਾਣ ਵਾਲੇ ਇਮੋਜੀ ਅਤੇ ਮਿਸਰ ਦੀ ਸੱਭਿਅਤਾ ਵਿਚ ਸਮਾਨਤਾ ਨੂੰ ਸਮਝਾਇਆ ਗਿਆ ਹੈ।

ਪ੍ਰਦਰਸ਼ਨੀ ਦੇ ਸੰਚਾਲਕ ਸ਼ਰਲੀ ਬੇਨ-ਡੋਰ ਐਵੀਯਨ ਦਾ ਕਹਿਣਾ ਹੈ,''ਚਿੱਤਰ ਲਿਪੀਆਂ ਜ਼ਰੀਏ ਉਸ ਸਮੇਂ ਦੇ ਇਤਿਹਾਸ ਨੂੰ ਸਮਝਾਉਣ ਵਿਚ ਆਮਤੌਰ 'ਤੇ ਮੈਨੂੰ ਬਹੁਤ ਮੁਸ਼ਕਲ ਹੁੰਦੀ ਹੈ। ਫਿਰ ਮੈਨੂੰ ਖਿਆਲ ਆਇਆ ਕਿ ਇਸ ਦੌਰ ਵਿਚ ਅਸੀਂ ਆਪਣੇ ਮਨ ਦੇ ਭਾਵ ਜ਼ਾਹਰ ਕਰਨ ਲਈ ਤਸਵੀਰਾਂ ਜਾਂ ਇਮੋਜੀ ਦਾ ਕਾਫੀ ਵਰਤੋਂ ਕਰਦੇ ਹਾਂ। ਅਜਿਹੇ ਵਿਚ ਕੁਝ ਇਮੋਜੀ ਅਜਿਹੇ ਵੀ ਹਨ ਜਿਹਨਾਂ ਦੀਆਂ ਚਿੱਤਰ ਲਿਪੀਆਂ ਨਾਲ ਕਾਫੀ ਸਮਾਨਤਾ ਹੈ।'' ਉਹਨਾਂ ਨੇ ਕਿਹਾ ਕਿ 1990 ਦੇ ਦੌਰ ਤੋਂ ਹੀ ਅਸੀਂ ਅਜਿਹੇ ਚਿੱਤਰਾਂ ਅਤੇ ਇਮੋਜੀ ਦੀ ਵਰਤੋਂ ਕਰਦੇ ਰਹੇ ਹਾਂ।

ਸੰਚਾਲਕ ਸ਼ਰਲੀ ਨੇ ਕਿਹਾ ਕਿ ਇਨਸਾਨ ਦੇ ਮੂਲ ਮਨ ਦੇ ਭਾਵ ਨੂੰ ਜ਼ਾਹਰ ਕਰਨ ਲਈ ਕੁਝ ਇਸ਼ਾਰੇ ਹਮੇਸ਼ਾ ਇਕੋ-ਜਿਹੇ ਰਹਿੰਦੇ ਹਨ।ਮੌਜੂਦਾ ਦੌਰ ਵਿਚ ਨੱਚਣ ਲਈ ਜਿਹੜੇ ਹੱਥ ਚੁੱਕਦੇ ਹੋਏ ਇਮੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਉਂਝ ਹੀ 3,000 ਸਾਲ ਪਹਿਲਾਂ ਦੇ ਦੌਰ ਵਿਚ ਚਿੱਤਰ ਲਿਪੀ ਵਿਚ ਵੀ ਇਹ ਵਰਤਿਆ ਜਾਂਦਾ ਸੀ। ਉਹਨਾਂ ਨੇ ਦੱਸਿਆ ਕਿ ਹਜ਼ਾਰਾਂ ਸਾਲਾਂ ਦੇ ਫਰਕ ਅਤੇ ਸੱਭਿਆਚਾਰਕ ਰੂਪ ਨਾਲ ਬਹੁਤ ਵੱਖਰਾ ਸਮਾਜ ਹੋਣ ਦੇ ਬਾਅਦ ਵੀ ਕੁਝ ਚਿੱਤਰ ਲਿਪੀਆਂ ਅਤੇ ਇਮੋਜੀ ਵਿਚ ਸਮਾਨਤਾ ਹੈ।

Vandana

This news is Content Editor Vandana