ਇਜ਼ਰਾਇਲ ''ਚ ਕੋਰੋਨਾ ਦੇ 356 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 22400 ਹੋਈ

06/26/2020 9:30:52 AM

ਤੇਲ ਅਵੀਵ (ਵਾਰਤਾ) : ਇਜ਼ਰਾਇਲ ਵਿਚ ਕੋਰੋਨਾ ਵਾਇਰਸ (ਕੋਵਿਡ-19) ਲਾਗ (ਮਹਾਮਾਰੀ) ਦੇ 356 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਸ਼ੁੱਕਰਵਾਰ ਨੂੰ ਪੀੜਤਾਂ ਦੀ ਗਿਣਤੀ ਵੱਧ ਕੇ 22400 ਹੋ ਗਈ ਹੈ।

ਸਿਹਤ ਮੰਤਰਾਲਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 308 ਤੋਂ ਵੱਧ ਕੇ 309 ਹੋ ਗਈ ਹੈ ਜਦੋਂਕਿ ਗੰਭੀਰ ਮਰੀਜ਼ਾਂ ਦੀ ਗਿਣਤੀ 46 ਤੋਂ ਵੱਧ ਕੇ 47 ਹੋ ਗਈ ਹੈ। ਇਸ ਸਮੇਂ 186 ਮਰੀਜ਼ ਹਸਪਤਾਲਾਂ ਵਿਚ ਭਰਤੀ ਹਨ। ਉਨ੍ਹਾਂ ਕਿਹਾ ਕਿ 67 ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਰੋਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 16007 ਪਹੁੰਚ ਗਈ ਹੈ। ਜਦੋਂ ਕਿ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 6084 ਹੋ ਗਈ ਹੈ।

ਪ੍ਰਧਾਨ ਮੰਤਰੀ ਦਫ਼ਤਰ ਅਤੇ ਸਿਹਤ ਮੰਤਰਾਲਾ ਦੇ ਇਕ ਸੰਯੁਕਤ ਬਿਆਨ ਅਨੁਸਾਰ ਇਕ ਦਿਨ ਪਹਿਲਾਂ ਇਕ ਵਿਸ਼ੇਸ਼ ਮੰਤਰੀ ਕਮੇਟੀ ਨੇ ਤਟੀ ਸ਼ਹਿਰਾਂ ਬਾਟ ਰਾਜ ਅਤੇ ਅਸ਼ਦੋਦ ਵਿਚ ਮਾਮਲਿਆਂ ਵਿਚ ਵਾਧੇ ਨੂੰ ਵੇਖਦੇ ਹੋਏ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਇਸ ਫੈਸਲੇ ਵਿਚ ਸਕੂਲਾਂ ਨੂੰ ਬੰਦ ਕਰਨਾ, 10 ਲੋਕਾਂ ਤੋਂ ਜ਼ਿਆਦਾ ਲੋਕਾਂ ਦੇ ਇਕੱਠ ਅਤੇ ਸਾਧਾਰਨ ਪਾਬੰਦੀ ਸ਼ਾਮਲ ਹੈ।


cherry

Content Editor

Related News