ਇਜ਼ਰਾਈਲ ਦਾ ਦਾਅਵਾ, ਬਣਾਈ ਕੋਰੋਨਾਵਾਇਰਸ ਦੇ ਖਾਤਮੇ ਦੀ ਵੈਕਸੀਨ

05/05/2020 6:23:24 PM

ਯੇਰੂਸ਼ਲਮ (ਬਿਊਰੋ): ਕੋਰੋਨਾ ਮਹਾਸੰਕਟ ਦੇ ਵਿਚ ਇਜ਼ਰਾਈਲ ਨੇ ਇਕ ਵੱਡਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਾਲੀ ਬੇਨੇਟ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਡਿਫੈਂਸ ਬਾਇਓਲੌਜੀਕਲ ਇੰਸਟੀਚਿਊਟ ਨੇ ਕੋਰੋਨਾਵਾਇਰਸ ਵੈਕਸੀਨ ਤਿਆਰ ਕਰ ਲਈ ਹੈ ਅਤੇ ਜਲਦੀ ਹੀ ਇਸ ਦਾ ਉਤਪਾਦਨ ਕੀਤਾ ਜਾਵੇਗਾ।ਉਹਨਾਂ ਨੇ ਕਿਹਾ ਕਿ ਦੇਸ਼ ਨੇ ਕੋਰੋਨਾਵਾਇਰਸ ਦੇ ਐਂਟੀਬੌਡੀ ਨੂੰ ਤਿਆਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਰੱਖਿਆ ਮੰਤਰੀ ਬੇਨੇਟ ਨੇ ਦੱਸਿਆ ਕਿ ਕੋਰੋਨਾਵਾਇਰਸ ਵੈਕਸੀਨ ਦੇ ਵਿਕਾਸ ਦਾ ਪੜਾਅ ਹੁਣ ਪੂਰਾ ਹੋ ਗਿਆ ਹੈ ਅਤੇ ਸ਼ੋਧਕਰਤਾ ਇਸ ਦੇ ਪੇਟੇਂਟ ਅਤੇ ਵਿਆਪਕ ਪੱਧਰ 'ਤੇ ਉਤਪਾਦਨ ਦੀ ਤਿਆਰੀ ਕਰ ਰਹੇ ਹਨ। ਭਾਵੇਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਵੈਕਸੀਨ ਦਾ ਇਨਸਾਨਾਂ 'ਤੇ ਪਰੀਖਣ ਕੀਤਾ ਗਿਆ ਹੈ ਜਾਂ ਨਹੀਂ।

ਇਜ਼ਰਾਈਲ ਦੇ ਪੀ.ਐੱਮ. ਬੇਂਜਾਮਿਨ ਨੇਤਨਯਾਹੂ ਦੇ ਦਫਤਰ ਦੇ ਅਧੀਨ ਚੱਲਣ ਵਾਲੇ ਬਹੁਤ ਗੁਪਤ ਇਜ਼ਰਾਈਲ ਇੰਸਟੀਚਿਊਟ ਫੌਰ ਬਾਇਓਲੌਜੀਕਲ ਰਿਸਰਚ ਦੇ ਦੌਰੇ ਦੇ ਬਾਅਦ ਬੇਨੇਟ ਨੇ ਇਹ ਐਲਾਨ ਕੀਤਾ। ਰੱਖਿਆ ਮੰਤਰੀ ਦੇ ਮੁਤਾਬਕ ਇਹ ਐਂਟੀਬੌਡੀ ਮੋਨੋਕਲੋਨਲ ਤਰੀਕੇ ਨਾਲ ਕੋਰੋਨਾਵਾਇਰਸ 'ਤੇ ਹਮਲਾ ਕਰਦੀ ਹੈ ਅਤੇ ਬੀਮਾਰ ਲੋਕਾਂ ਦੇ ਸਰੀਰ ਦੇ ਅੰਦਰ ਹੀ ਕੋਰੋਨਾਵਾਇਰਸ ਦਾ ਖਾਤਮਾ ਕਰ ਦਿੰਦੀ ਹੈ। ਬਿਆਨ ਵਿਚ ਕਿਹਾ ਗਿਆ ਹੈਕਿ ਕੋਰੋਨਾਵਾਇਰਸ ਦੇ ਵੈਕਸੀਨ ਦਾ ਵਿਕਾਸ ਦਾ ਪੜਾਅ ਹੁਣ ਪੂਰਾ ਹੋ ਗਿਆ ਹੈ। ਡਿਫੈਂਸ ਇੰਸਟੀਚਿਊਟ ਹੁਣ ਇਸ ਟੀਕੇ ਨੂੰ ਪੇਟੇਂਟ ਕਰਾਉਣ ਦੀ ਪ੍ਰਕਿਰਿਆ ਵਿਚ ਹੈ। ਇਸ ਦੇ ਅਗਲੇ ਪੜਾਅ ਵਿਚ ਸ਼ੋਧਕਰਤਾ ਅੰਤਰਰਾਸ਼ਟਰੀ ਕੰਪਨੀਆਂ ਨਾਲ ਕਾਰੋਬਾਰੀ ਪੱਧਰ 'ਤੇ ਉਤਪਾਦਨ ਲਈ ਸੰਪਰਕ ਕਰਨਗੀਆਂ।

ਪੜ੍ਹੋ ਇਹ ਅਹਿਮ ਖਬਰ- ਪੁਲਿਤਜ਼ਰ ਪੁਰਸਕਾਰ ਜੇਤੂਆਂ ਦਾ ਐਲਾਨ, 3 ਭਾਰਤੀ ਪੱਤਰਕਾਰਾਂ ਨੇ ਵੀ ਜਿੱਤਿਆ ਐਵਾਰਡ

ਬੇਨੇਟ ਨੇ ਕਿਹਾ,''ਇਸ ਸ਼ਾਨਦਾਰ ਸਫਲਤਾ 'ਤੇ ਮੈਨੂੰ ਇੰਸਟੀਚਿਊਟ ਦੇ ਸਟਾਫ 'ਤੇ ਮਾਣ ਹੈ।'' ਰੱਖਿਆ ਮੰਤਰੀ ਨੇ ਆਪਣੇ ਬਿਆਨ ਵਿਚ ਇਹ ਨਹੀਂ ਦੱਸਿਆ ਕੀ ਇਸ ਵੈਕਸੀਨ ਦਾ ਇਨਸਾਨਾਂ 'ਤੇ ਟ੍ਰਾਇਲ ਕੀਤਾ ਗਿਆ ਹੈ ਜਾਂ ਨਹੀਂ। ਬੇਨੇਟ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਜ਼ਰਾਈਲ ਹੁਣ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਦਾ ਇਹ ਦਾਅਵਾ ਜੇਕਰ ਸਹੀ ਹੈ ਤਾਂ ਕੋਰੋਨਾ ਨਾਲ ਪੀੜਤ ਦੁਨੀਆ ਦੇ ਲਈ ਆਸ ਦੀ ਕਿਰਨ ਖੁੱਲ੍ਹ ਜਾਵੇਗੀ। ਹੁਣ ਤੱਕ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 36 ਲੱਖ 46 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ ਜਦਕਿ 252,407 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ 1,197,708 ਲੋਕ ਠੀਕ ਵੀ ਹੋਏ ਹਨ।        
 


Vandana

Content Editor

Related News