ਅਫਗਾਨਿਸਤਾਨ ''ਚ ਇਸਲਾਮਿਕ ਸਟੇਟ ਦੇ 10 ਅੱਤਵਾਦੀ ਢੇਰ

10/19/2019 2:53:54 PM

ਜਲਾਲਾਬਾਦ— ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ 'ਚ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਮੁਹਿੰਮ 'ਚ ਇਸਲਾਮਿਕ ਸਟੇਟ ਦੇ 10 ਅੱਤਵਾਦੀ ਮਾਰੇ ਗਏ ਹਨ। ਸੂਬਾਈ ਸਰਕਾਰ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਸੂਬਾਈ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਨੰਗਰਹਾਰ ਸੂਬੇ ਦੇ ਅਚਿਨ ਜ਼ਿਲੇ 'ਚ ਸੁਰੱਖਿਆ ਬਲਾਂ ਵਲੋਂ ਪਿਛਲੇ 24 ਘੰਟਿਆਂ 'ਚ ਚਲਾਈ ਮੁਹਿੰਮ ਦੌਰਾਨ ਇਸਲਾਮਿਕ ਸਟੇਟ ਦੇ 10 ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਪਿਛਲੇ ਕੁਝ ਦਿਨਾਂ 'ਚ ਅੱਤਵਾਦੀਆਂ ਦੇ ਤਿੰਨ ਕਮਾਨ ਤੇ ਕੰਟਰੋਲ ਕੇਂਦਰਾਂ, 8 ਚੌਕੀਆਂ, ਦੋ ਸੁਰੰਗਾਂ ਤੇ ਇਕ ਬੰਕਰ ਨੂੰ ਤਬਾਹ ਕੀਤਾ ਹੈ। ਰਾਜਧਾਨੀ ਕਾਬੁਲ ਤੋਂ 120 ਕਿਲੋਮੀਟਰ ਦੂਰ ਇਕ ਪਹਾੜੀ ਸੂਬੇ 'ਚ ਸਮੇਂ-ਸਮੇਂ 'ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਝੜਪਾਂ ਹੁੰਦੀਆਂ ਰਹੀਆਂ ਹਨ, ਜਿਸ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਰਣ ਲੈਣੀ ਪਈ ਹੈ। ਇਸ ਤੋਂ ਪਹਿਲਾਂ ਨੰਗਰਹਾਰ ਸੂਬੇ 'ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਦੇ ਦੌਰਾਨ ਇਕ ਮਸਜਿਦ 'ਚ ਹੋਏ ਭਿਆਨਕ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 62 ਹੋ ਗਈ ਹੈ ਤੇ ਕਰੀਬ 60 ਹੋਰ ਲੋਕ ਜ਼ਖਮੀ ਹਨ। ਇਸਲਾਮਿਕ ਸਟੇਟ ਵਲੋਂ ਹੁਣ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

Baljit Singh

This news is Content Editor Baljit Singh