ਪਾਕਿਸਤਾਨ, ਤੁਰਕੀ ਤੇ ਮਲੇਸ਼ੀਆ ਮਿਲ ਕੇ ਸ਼ੁਰੂ ਕਰਨਗੇ ਇਸਲਾਮੀ ਟੀਵੀ ਚੈਨਲ

09/26/2019 5:33:49 PM

ਨਿਊਯਾਰਕ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸਲਾਮ ਨੂੰ ਲੈ ਕੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਤੇ ਚੁਣੌਤੀਆਂ ਨਾਲ ਨਜਿੱਠਣ ਲਈ ਪਾਕਿਸਤਾਨ, ਤੁਰਕੀ ਤੇ ਮਲੇਸ਼ੀਆ ਨੇ ਇਕੱਠੇ ਮਿਲ ਕੇ ਅੰਗਰੇਜ਼ੀ ਭਾਸ਼ੀ ਇਸਲਾਮੀ ਟੈਲੀਵਿਜ਼ਨ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ 'ਚ ਸ਼ਾਮਲ ਹੋਣ ਨਿਊਯਾਰਕ ਆਏ ਪ੍ਰਧਾਨ ਮੰਤਰੀ ਖਾਨ ਨੇ ਕਿਹਾ ਕਿ ਇਸਲਾਮੀ ਇਤਿਹਾਸ ਤੋਂ ਦੁਨੀਆ ਨੂੰ ਜਾਣੂ ਕਰਵਾਉ ਲਈ ਚੈਨਲ 'ਤੇ ਮੁਸਲਮਾਨਾਂ ਨਾਲ ਸਬੰਧਤ ਪ੍ਰੋਗਰਾਮਾਂ ਤੇ ਫਿਲਮਾਂ ਦਾ ਪ੍ਰਸਾਰਣ ਕੀਤਾ ਜਾਵੇਗਾ। ਖਾਨ ਨੇ ਇਕ ਟਵੀਟ 'ਚ ਕਿਹਾ ਕਿ ਰਾਸ਼ਟਪਤੀ ਰਜਬ ਤੈਯਬ ਏਦ੍ਰੋਆਨ, ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੇ ਮੈਂ ਅੱਜ ਬੈਠਕ ਕੀਤੀ। ਇਸ ਬੈਠਕ 'ਚ ਇਸਲਾਮ ਨੂੰ ਲੈ ਕੇ ਬਣੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਤੇ ਸਾਡੇ ਮਹਾਨ ਧਰਮ ਇਸਲਾਮ ਦੇ ਬਾਰੇ ਇਕ ਅੰਗਰੇਜ਼ੀ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਦੇ ਖਿਲਾਫ ਗਲਤਫਹਿਮੀ ਨੂੰ ਦੂਰ ਕੀਤਾ ਜਾਵੇਗਾ। ਈਸ਼ਨਿੰਦਾ ਦੇ ਮੁੱਦੇ ਨੂੰ ਸਹੀ ਤਰ੍ਹਾਂ ਪ੍ਰਸਤੁਤ ਕੀਤਾ ਜਾਵੇਗਾ, ਲੋਕਾਂ ਨੂੰ ਸਿੱਖਿਅਤ ਤੇ ਜਾਣੂ ਕਰਵਾਉਣ ਲਈ ਮੁਸਲਿਮ ਇਤਿਹਾਸ 'ਤੇ ਸੀਰੀਜ਼ ਅਤੇ ਫਿਲਮਾਂ ਦਾ ਨਿਰਮਾਣ ਕੀਤਾ ਜਾਵੇਗਾ।

ਮੀਡੀਆ ਦੀ ਖਬਰ ਮੁਤਾਬਕ ਪਾਕਿਸਤਾਨ, ਤੁਰਕੀ ਦੀ ਸਹਿ-ਮੇਜ਼ਬਾਨੀ 'ਚ ਨਫਰਤੀ ਭਾਸ਼ਣਾਂ ਦਾ ਜਵਾਬ ਵਿਸ਼ੇ 'ਤੇ ਪ੍ਰਧਾਨ ਮੰਤਰੀ ਖਾਨ ਗੋਲਮੇਜ਼ ਚਰਚਾ 'ਚ ਮੌਜੂਦ ਹੋਏ। ਆਪਣੇ ਸੰਬੋਧਨ 'ਚ ਖਾਨ ਨੇ ਨਫਰਤ ਭਰੇ ਭਾਸ਼ਣਾਂ ਦਾ ਜਵਾਬ, ਇਸਲਾਮ ਨੂੰ ਲੈ ਕੇ ਗਲਤ ਧਾਰਣਾ ਨੂੰ ਦੂਰ ਕਰਨ ਦੇ ਲਈ ਪ੍ਰਭਾਵੀ ਉਪਾਅ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਵਾਂ ਚੁਣੌਤੀਆਂ ਦਾ ਹੱਲ ਕੱਢਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਭਾਈਚਾਰੇ ਦੇ ਹਾਸ਼ੀਏ 'ਤੇ ਜਾਣ ਨਾਲ ਕੱਟੜਤਾ ਵਧ ਜਾਂਦੀ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਨਫਰਤ ਅਪਰਾਧ ਨੂੰ ਸਭ ਤੋਂ ਵੱਡਾ ਅਪਰਾਧ ਦੱਸਿਆ।

Baljit Singh

This news is Content Editor Baljit Singh