ਪੱਛਮੀ ਸੀਰੀਆ ''ਚ ਫਿਰ ਤੋਂ ਆਪਣੀਆਂ ਜੜ੍ਹਾਂ ਲਗਾਉਣ ਦੀ ਕੋਸ਼ਿਸ਼ ਕਰ ਰਿਹੈ ਇਸਲਾਮਕ ਸਟੇਟ

08/13/2020 2:27:15 PM

ਵਾਸ਼ਿੰਗਟਨ- ਪੱਛਮੀ ਏਸ਼ੀਆ ਮਾਮਲਿਆਂ ਵਿਚ ਉੱਚ ਅਮਰੀਕੀ ਕਮਾਂਡਰ ਨੇ ਬੁੱਧਵਾਰ ਨੂੰ ਆਗਾਹ ਕੀਤਾ ਕਿ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਇਕ ਵਾਰ ਫਿਰ ਪੱਛਮੀ ਸੀਰੀਆ ਵਿਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਅਮਰੀਕਾ ਦੀ ਮੌਜੂਦਗੀ ਕਾਫੀ ਘੱਟ ਹੈ। ਜਨਰਲ ਫਰੈਂਕ ਮੈਕੇਂਜੀ ਨੇ ਕਿਹਾ ਕਿ ਫਰਾਤ ਨਦੀ ਦੇ ਪੱਛਮ ਵਿਚ ਸਥਿਤ ਇੰਨੀ ਖਰਾਬ ਹੈ ਕਿ ਇਸਲਾਮਕ ਸਟੇਟ ਦੇ ਕਿਰਿਆਸ਼ੀਲ ਹੋਣ ਦਾ ਖਦਸ਼ੇ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ। 

ਮੈਕੇਂਜੀ ਨੇ ਕਿਹਾ ਕਿ ਅੱਤਵਾਦੀਆਂ 'ਤੇ ਕੋਈ ਰੋਕ ਨਹੀਂ ਹੈ ਪਰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਉਮੀਦ ਹੈ ਕਿ ਅੱਤਵਾਦੀ ਸੰਗਠਨ ਨੂੰ ਰੋਕਣ ਲਈ ਸੀਰੀਆਈ ਸ਼ਾਸਨ ਕੁਝ ਕਰੇਗਾ। ਦੇਸ਼ ਦੇ ਪੱਛਮੀ ਹਿੱਸਿਆਂ 'ਤੇ ਰੂਸ ਸਮਰਥਿਤ ਸੀਰੀਆਈ ਸਰਕਾਰ ਦੇ ਫੌਜੀਆਂ ਦਾ ਕੰਟਰੋਲ ਹੈ। ਉੱਥੇ ਹੀ, ਅਮਰੀਕਾ ਅਤੇ ਸਹਿਯੋਗੀ ਸੀਰੀਆਈ ਡੈਮੋਕ੍ਰੇਟਿਕ ਬਲ ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਕਿਰਿਆਸ਼ੀਲ ਹਨ। 
ਰਾਸ਼ਟਰਪਤੀ ਟਰੰਪ ਨੇ ਆਈ. ਐੱਸ. ਆਈ. ਐੱਸ. ਦੀ ਹਾਰ ਨੂੰ ਆਪਣੀ ਮੁੱਖ ਰਾਸ਼ਟਰੀ ਸੁਰੱਖਿਆ ਉਪਲੱਬਧੀਆਂ ਵਿਚੋਂ ਇਕ ਦੱਸਿਆ ਹੈ। ਉਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਵਾਪਸੀ ਤਹਿਤ ਤੁਰਕੀ ਦੀ ਉੱਤਰੀ ਸਰਹੱਦ ਤੋਂ ਅਮਰੀਕੀ ਫੌਜ ਨੂੰ ਹਟਾਉਣ ਦਾ ਆਦੇਸ਼ ਵੀ ਦਿੱਤਾ ਹੈ। ਮੈਕੈਂਜੀ ਨੇ ਟਾਮਪਾ ਵਿਚ ਆਪਣੇ ਅਮਰੀਕੀ ਮੱਧ ਕਮਾਂਡ ਦਫਤਰ ਤੋਂ ਯੁਨਾਈਟਡ ਸਟੇਟਸ ਇੰਸਟੀਚਿਊਟ ਆਫ ਪੀਸ ਦੇ ਆਨਲਾਈਨ ਪ੍ਰੋਗਰਾਮ ਵਿਚ ਕਿਹਾ ਕਿ ਸੀਰੀਆਈ ਸ਼ਰਣਾਰਥੀ ਕੈਂਪਾਂ ਤੋਂ ਲੋਕਾਂ ਨੂੰ ਟਰਾਂਸਫਰ ਕਰਨ ਦਾ ਕੰਮ ਪਹਿਲਾਂ ਹੀ ਘੱਟ ਗਤੀ ਨਾਲ ਚੱਲ ਰਿਹਾ ਹੈ ਜਿਸ ਨੇ ਕੋਰੋਨਾ ਵਾਇਰਸ ਨੂੰ ਹੋਰ ਜਟਿਲ ਬਣਾ ਦਿੱਤਾ ਹੈ। 

Lalita Mam

This news is Content Editor Lalita Mam