ਕਾਬੁਲ ਵਿਆਹ ਸਮਾਗਮ ''ਚ ਹੋਏ ਧਮਾਕੇ ਦੀ ਇਸਲਾਮਿਕ ਸਟੇਟ ਨੇ ਲਈ ਜ਼ਿੰਮੇਦਾਰੀ

08/18/2019 6:35:25 PM

ਬੇਰੂਤ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਵਿਆਹ ਸਮਾਗਮ 'ਚ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਦਾਰੀ ਐਤਵਾਰ ਨੂੰ ਇਸਲਾਮਿਕ ਸਟੇਟ ਸਮੂਹ ਨੇ ਲਈ ਹੈ। ਅਫਗਾਨਿਸਤਾਨ ਦੇ ਅਧਿਕਾਰੀਆਂ ਮੁਤਾਬਕ ਇਸ ਧਮਾਕੇ 'ਚ 63 ਲੋਕ ਮਾਰੇ ਗਏ ਹਨ। ਇਸਲਾਮਿਕ ਸਟੇਟ ਨੇ ਸੋਸ਼ਲ ਮੀਡੀਆ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕੇ ਕਾਬੁਲ 'ਚ ਇਸ 'ਵੱਡੇ ਸਮਾਗਮ' 'ਚ ਖੁਦ ਨੂੰ ਉਡਾ ਲਿਆ ਜਦਕਿ ਹੋਰਾਂ ਨੇ ਸੁਰੱਖਿਆ ਬਲਾਂ ਦੇ ਪਹੁੰਚਣ 'ਤੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨਾਂ 'ਚ ਧਮਾਕਾ ਕੀਤਾ।

Baljit Singh

This news is Content Editor Baljit Singh