ISIS ਦੀ ਇਕ ਹੋਰ ਖੌਫਨਾਕ ਕਰਤੂਤ ਆਈ ਸਾਹਮਣੇ (ਦੇਖੋ ਤਸਵੀਰਾਂ)

10/06/2015 4:30:03 PM

ਖਤਰਨਾਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੀ ਇਕ ਹੋਰ ਖੌਫਨਾਕ ਕਰਤੂਤ ਦੇਖਣ ਨੂੰ ਮਿਲੀ ਹੈ। ਇਕ ਅੰਗਰੇਜੀ ਨਿਊਜ਼ ਚੈਨਲ ਮੁਤਾਬਕ, ਆਈ.ਐੱਸ ਦੇ ਅੱਤਵਾਦੀਆਂ ਨੇ ਅਗਵਾ ਕੀਤੇ ਗਏ 12 ਈਸਾਈ ਲੋਕਾਂ ਨੂੰ ਇਸਲਾਮ ਕਬੂਲ ਕਰਾਉਣ ਲਈ ਪਹਿਲਾਂ 12 ਸਾਲ ਦੇ ਬੱਚੇ ਦੀਆਂ ਉਂਗਲੀਆਂ ਕੱਟੀਆਂ ਪਰ ਇਸ ਤੋਂ ਬਾਅਦ ਵੀ ਬੱਚੇ ਨੇ ਜਦੋਂ ਇਸਲਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਪਿਤਾ ਦੇ ਸਾਹਮਣੇ ਹੀ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ। ਬਾਕੀ ਹੋਰ ਲੋਕਾਂ ਨੂੰ ਵੀ ਈਸਾਈ ਧਰਮ ਛੱਡ ਕੇ ਇਸਲਾਮ ਧਰਮ ਅਪਣਾਉਣ ਤੋਂ ਮਨਾ ਕਰਨ ''ਤੇ ਆਈ.ਐੱਸ ਨੇ ਉਨ੍ਹਾਂ ਨੂੰ ਵੀ ਇਕ-ਇਕ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। 
ਅਗਵਾ ਕੀਤੇ ਗਏ ਲੋਕਾਂ ''ਚ ਕੁਝ ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਦੀ ਹੱਤਿਆ ਬਹੁਤ ਹੀ ਦਰਿੰਦਗੀ ਤੋਂ ਬਾਅਦ ਕੀਤੀ ਗਈ। ਅਗਵਾ ਕਰਕੇ ਹੱਤਿਆ ਕੀਤੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਹੱਤਿਆ ਤੋਂ ਪਹਿਲਾਂ ਔਰਤਾਂ ਦਾ ਬਲਾਤਕਾਰ ਵੀ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਉਹ ਈਸਾਈ ਸਹਾਇਤਾ ਮਿਸ਼ਨ ਦੇ ਵਰਕਰਾਂ ਦੇ ਸਹਿਯੋਗ ''ਚ ਲੱਗੇ ਸਨ। ਦੱਸਿਆ ਜਾ ਰਿਹਾ ਹੈ ਕਿ ਕਤਲ ਦੌਰਾਨ ਔਰਤਾਂ ਅਤੇ ਪੁਰਸ਼ ਚੀਕ-ਚੀਕ ਕੇ ਮਿੰਨਤਾ ਕਰ ਰਹੇ ਸਨ ਕਿ ਉਨ੍ਹਾਂ ਨੂੰ ਨਾ ਮਾਰਿਆ ਜਾਵੇ ਪਰ ਦਰਿੰਦੇ ਅੱਤਵਾਦੀਆਂ ਨੂੰ ਜ਼ਰਾ ਵੀ ਤਰਸ ਨਹੀਂ ਆਇਆ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।