ਆਈ.ਐੱਸ. ਨੇ ਦੋ ਲੋਕਾਂ ਨੂੰ ਸੂਲੀ ''ਤੇ ਟੰਗ ਕੇ ਸ਼ਰੇਆਮ ਸਿਰ ''ਚ ਮਾਰੀ ਗੋਲੀ (ਦੇਖੋ ਤਸਵੀਰਾਂ)

04/29/2016 4:04:22 PM

ਰੱਕਾ— ਆਈ.ਐੱਸ. ਨੇ ਸੀਰੀਆ ਦੇ ਰੱਕਾ ''ਚ ਜਾਸੂਸੀ ਦੇ ਦੋਸ਼ ''ਚ ਦੋ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਨ੍ਹਾਂ ਦੋਵਾਂ ਨੂੰ ਸ਼ਰੇਆਮ ਸੂਲੀ ''ਤੇ ਲਟਕਾ ਕੇ ਗੋਲੀ ਮਾਰ ਦਿੱਤੀ ਗਈ। ਅੱਤਵਾਦੀ ਸੰਗਠਨ ਨੇ ਇਨ੍ਹਾਂ ਬੇਰਹਿਮ ਹੱਤਿਆਵਾਂ ਦੀ ਵੀਡੀਓ ਵੀ ਜਾਰੀ ਕੀਤੀ ਹੈ।

ਆਈ.ਐੱਸ. ਦੇ ਪ੍ਰੋਪਗੈਂਡਾ ਚੈਨਲ ''ਵਿਲਾਇਤ ਅਰ-ਰੱਕਾ'' ''ਤੇ ਬੁੱਧਵਾਰ ਨੂੰ ਇਹ ਵੀਡੀਓ ਜਾਰੀ ਕੀਤੀ ਗਈ। ਇਸ ਵੀਡੀਓ ''ਚ ਸੰਤਰੀ ਕੱਪੜੇ ਪਹਿਨੇ ਦੋ ਵਿਅਕਤੀ ਕਰਾਸ ''ਤੇ ਲਟਕੇ ਦਿਖਾਈ ਦੇ ਰਹੇ ਹਨ। ਚੌਕ ਦੇ ਆਸਪਾਸ ਖੜ੍ਹੇ ਦਰਜਨਾਂ ਲੋਕ ਇਹ ਭਿਆਨਕ ਮੰਜ਼ਰ ਦੇਖ ਰਹੇ ਹਨ। ਉੱਥੇ ਖੜ੍ਹੇ ਨਕਾਬਪੋਸ਼ ਅੱਤਵਾਦੀ ਉਨ੍ਹਾਂ ਦੋਵਾਂ ਖਿਲਾਫ ਦੋਸ਼ ਪੜ੍ਹ ਕੇ ਸੁਣਾਉਂਦੇ ਹਨ ਤੇ ਸਿਰ ''ਚ ਗੋਲੀ ਮਾਰ ਦਿੰਦੇ ਹਨ।