ਅਮਰੀਕਾ ਖਿਲਾਫ ਲੜਾਈ ਲਈ ਇਰਾਕੀ ਲੜਾਕਿਆਂ ਨੇ ਬੁਲਾਈ ਬੈਠਕ

01/07/2020 11:32:48 PM

ਬਗਦਾਦ - ਇਰਾਕੀ ਆਰਮਡ ਲੜਾਕਿਆਂ ਨੇ ਪਿਛਲੇ ਹਫਤੇ ਬਗਦਾਦ 'ਚ ਇਕ ਅਮਰੀਕੀ ਡ੍ਰੋਨ ਹਮਲੇ 'ਚ ਈਰਾਨ ਅਤੇ ਇਰਾਕ ਦੇ ਉੱਚ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਜੰਗ ਦਾ ਸਾਹਮਣਾ ਕਰਨ ਲਈ ਇਕ ਬੈਠਕ ਮੰਗਲਵਾਰ ਨੂੰ ਬੁਲਾਈ ਗਈ। ਹਰਕਤ ਓਲ ਨੁਜ਼ਬਾ ਦੇ ਉਪ ਪ੍ਰਮੁੱਖ ਅਲ ਸ਼ਾਮਰੀ ਨੇ ਆਖਿਆ ਕਿ ਅਸੀਂ ਵਾਸ਼ਿੰਗਟਨ ਨੂੰ ਜਵਾਬ ਦੇਣ ਲਈ ਇਕ ਇਕਾਈ ਦੇ ਰੂਪ 'ਚ ਪ੍ਰਤੀਰੋਧ ਬਲਾਂ ਦਾ ਪੁਨਰਗਠਨ ਕਰਾਂਗੇ।

ਨੁਜ਼ਾਬਾ ਨੂੰ ਈਰਾਨ ਦਾ ਸਮਰਥਨ ਹਾਸਲ ਹੈ ਅਤੇ ਇਹ ਅਮਰੀਕਾ ਦਾ ਕੱਟੜ ਵਿਰੋਧੀ ਹੈ। ਇਹ ਇਰਾਕ ਦੇ ਹਸ਼ੇਦ ਅਲ ਸ਼ਾਬੀ ਦਾ ਜ਼ਿਆਦਾ ਕੱਟੜਪੰਥੀ ਧੜਾ ਹੈ। ਹਸ਼ੇਦ ਦੇ ਉਪ ਪ੍ਰਮੁੱਖ ਅਬੂ ਮਹਿਦੀ ਓਲ ਮੁਹੰਦਿਸ ਸ਼ੁੱਕਰਵਾਰ ਨੂੰ ਬਗਦਾਦ 'ਚ ਹੋਏ ਅਮਰੀਕੀ ਡ੍ਰੋਨ ਹਮਲੇ 'ਚ ਮਾਰੇ ਗਏ ਸਨ। ਇਸ ਹਮਲੇ 'ਚ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਵੀ ਮਾਰੇ ਗਏ ਸਨ। ਸ਼ਾਮਰੀ ਨੇ ਆਪਣੇ ਬਿਆਨ 'ਚ ਆਖਿਆ ਕਿ ਹਸ਼ੇਦ ਅਲ ਸ਼ਾਬੀ ਖਿਲਾਫ ਅਮਰੀਕੀ ਕਾਰਵਾਈ ਨੇ ਪ੍ਰਤੀਰੋਧ ਖਿਲਾਫ ਜੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ਾਮਰੀ ਨੇ ਆਖਿਆ ਕਿ ਉਨ੍ਹਾਂ ਦਾ ਸਮੂਹ ਈਰਾਨ ਸਮਰਥਿਤ ਲੈੱਬਨਾਨੀ ਅੰਦੋਲਨ ਹਿਜ਼ਬੁੱਲਾ ਦੇ ਸੰਪਰਕ 'ਚ ਪਹਿਲਾਂ ਤੋਂ ਹਨ। ਉਨ੍ਹਾਂ ਆਖਿਆ ਕਿ ਅਸੀਂ ਆਪਣੀ ਪਹੁੰਚ ਵਾਲੇ ਖੇਤਰ ਦੇ ਸਾਰੇ ਹਿੱਸਿਆਂ 'ਚ ਅਮਰੀਕੀ ਮੌਜੂਦਗੀ ਖਿਲਾਫ ਇਕ ਜੰਗ ਛੇੜਣਗੇ। ਉਨ੍ਹਾਂ ਆਖਿਆ ਕਿ ਸੰਭਾਵਿਤ ਟੀਚਿਆਂ 'ਚ ਹਜ਼ਾਰਾਂ ਮਰੀਨ ਮੌਜੂਦ ਹਨ।


Khushdeep Jassi

Content Editor

Related News