ਇਰਾਕ : ਕਰਬਲਾ ਵਿਚ ਮੁਹੱਰਮ ਦੇ ਜੁਲੂਸ ਵਿਚ ਮੱਚੀ ਭਾਜੜ, 31 ਲੋਕਾਂ ਦੀ ਮੌਤ

09/10/2019 9:03:05 PM

ਬਦਗਾਗ (ਏਜੰਸੀ)- ਇਰਾਕੀ ਸ਼ਹਿਰ ਕਰਬਲਾ ਦੇ ਇਕ ਮੁੱਖ ਧਰਮਸਥਾਨ ਵਿਚ ਭਾਜੜ ਦੌਰਾਨ ਕਈ ਸ਼ੀਆ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਮੁਹੱਰਮ ਦੌਰਾਨ ਹੋਈ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 31 ਪਹੁੰਚ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਭਾਜੜ ਦੌਰਾਨ ਜ਼ਖਮੀ ਹੋ ਗਏ ਹਨ। ਸ਼ਰਧਾਲੂ ਆਸ਼ੁਰਾ ਦੇ ਜੁਲੂਸ ਵੱਲ ਵੱਧ ਰਹੇ ਸਨ ਤਾਂ ਭਾਜੜ ਮਚੀ ਅਤੇ ਭੀੜ ਬੇਕਾਬੂ ਹੋ ਗਈ। ਮੁਹੱਰਮ ਦੇ ਦਿਨ ਹਜ਼ਾਰਾਂ ਲੋਕ ਇਸ ਪਵਿੱਤਰ ਸ਼ਹਿਰ ਵਿਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ ਜਿਸ ਥਾਂ ਇਹ ਹਾਦਸਾ ਹੋਇਆ ਹੈ। ਉਸੇ ਜਗ੍ਹਾ ਬਗਦਾਦ ਤੋਂ ਤਕਰੀਬਨ 80 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਮੁਹੱਰਮ 10ਵਾਂ ਦਿਨ ਜਿਸ ਨੂੰ ਰੋਜ਼-ਏ-ਆਸ਼ੁਰਾ ਕਹਿੰਦੇ ਹਨ। ਸਭ ਤੋਂ ਅਹਿਮ ਦਿਨ ਹੁੰਦਾ ਹੈ। 1400 ਸਾਲ ਪਹਿਲਾਂ ਮੁਹੱਰਮ ਦੇ ਮਹੀਨੇ ਦੀ 10 ਤਰੀਕ ਨੂੰ ਹੀ ਹਾਲ ਦੇ ਸਾਲਾਂ ਵਿਚ ਆਸ਼ੁਰਾ ਜੁਲੂਸਾਂ 'ਤੇ ਵੱਖਵਾਦੀ ਸੁੰਨੀ ਅੱਤਵਾਦੀਆਂ ਵਲੋਂ ਹਮਲਾ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਸਭ ਕੁਝ ਆਮ ਤੌਰ 'ਤੇ ਚੱਲ ਰਿਹਾ ਸੀ ਤਾਂ ਇਕ ਪੈਦਲ ਚੱਲਣ ਵਾਲਾ ਇਕ ਰਸਤਾ ਨੁਕਸਾਨਿਆ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਉਦੋਂ ਹੋਇਆ ਜਦੋਂ ਲੋਕ ਇਮਾਮ ਹੁਸੈਨ ਦੇ ਮਕਬਰੇ ਵੱਲ ਵੱਧ ਰਹੇ ਸਨ। ਇਮਾਮ ਹੁਸੈਨ ਅਤੇ ਉਨ੍ਹਾਂ ਦੇ 72 ਸਾਥੀਆਂ ਦੀ ਕੁਰਬਾਨੀ ਦੀ ਯਾਦ ਵਿਚ ਹੀ ਮੁਹੱਰਮ ਮਨਾਇਆ ਜਾਂਦਾ ਹੈ। ਮੁਹੱਰਮ ਸ਼ੀਆ ਅਤੇ ਸੁੰਨੀ ਦੋਹਾਂ ਭਾਈਚਾਰਿਆਂ ਦੇ ਲੋਕ ਮਨਾਉਂਦੇ ਹਨ। ਹਾਲਾਂਕਿ ਇਸ ਨੂੰ ਮਨਾਉਣ ਦਾ ਤਰੀਕਾ ਦੋਹਾਂ ਭਾਈਚਾਰਿਆਂ ਦਾ ਵੱਖ-ਵੱਖ ਹੁੰਦਾ ਹੈ। 

Sunny Mehra

This news is Content Editor Sunny Mehra