ਇਰਾਕ : ਬੇਰੋਜ਼ਗਾਰ ਪ੍ਰਦਰਸ਼ਨਕਾਰੀਆਂ 'ਤੇ ਚੱਲੀਆਂ ਗੋਲੀਆਂ, ਹੁਣ ਤੱਕ 38 ਦੀ ਮੌਤ

10/04/2019 9:06:19 PM

ਬਗਦਾਦ (ਏਜੰਸੀ)- ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਦੇ ਮਸਲੇ 'ਤੇ ਇਰਾਕ ਵਿਚ ਪਿਛਲੇ ਇਕ ਹਫਤੇ ਤੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਜਦੋਂ ਪ੍ਰਦਰਸ਼ਨਕਾਰੀਆਂ ਨੇ ਹਿੰਸਕ ਮੋੜ ਅਪਣਾਇਆ ਤਾਂ ਇਰਾਕੀ ਸੁਰੱਖਿਆ ਫੋਰਸ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਨੂੰ ਹਿੰਸਕ ਵਿਰੋਧ ਪ੍ਰਦਰਸ਼ਨ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 38 ਹੋ ਗਈ, ਜਦੋਂ ਕਿ 1648 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਅਲ ਜਜ਼ੀਰਾ ਮੁਤਾਬਕ ਇਰਾਕੀ ਇੰਡੀਪੈਂਡੇਂਟ ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ ਦੇ ਇਕ ਮੈਂਬਰ ਅਲੀ ਅਲ-ਬਯਾਤੀ ਨੇ ਵੀਰਵਾਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਬਗਦਾਦ ਅਤੇ ਕੁਝ ਸੂਬਿਆਂ ਵਿਚ ਤਿੰਨ ਦਿਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਸੁਰੱਖਿਆ ਮੁਲਾਜ਼ਮਾਂ ਸਣੇ ਵੱਧ ਕੇ 38 ਹੋ ਗਈ, 1648 ਜ਼ਖਮੀਆਂ ਵਿਚ 401 ਸੁਰੱਖਿਆ ਮੁਲਾਜ਼ਮਾਂ ਸ਼ਾਮਲ ਹਨ।
ਬੇਰੋਜ਼ਗਾਰੀ, ਸਰਕਾਰੀ ਭ੍ਰਿਸ਼ਟਾਚਾਰ ਅਤੇ ਬੁਨਿਆਦੀ ਸੇਵਾਵਾਂ ਦੀ ਕਮੀ ਨੂੰ ਲੈ ਕੇ ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜਧਾਨੀ ਬਗਦਾਦ ਅਤੇ ਇਰਾਕ ਦੇ ਕਈ ਸੂਬਿਆਂ ਵਿਚ ਪ੍ਰਦਰਸ਼ਨ ਹੋਏ, ਬਗਦਾਦ ਅਤੇ ਇਰਾਕ ਦੇ ਕਈ ਸੂਬਿਆਂ ਵਿਚ ਪ੍ਰਦਰਸ਼ਨ ਹੋਏ, ਬਗਦਾਦ ਵਿਚ ਪ੍ਰਦਰਸ਼ਨ ਹਿੰਸਕ ਹੋ ਗਏ ਕਿਉਂਕਿ ਪ੍ਰਦਰਸ਼ਨਕਾਰੀ ਪੁਲਸ ਨਾਲ ਭਿੜ ਗਏ।
ਵਿਰੋਧ ਪ੍ਰਦਰਸ਼ਨ ਹੋਰ ਇਰਾਕੀ ਸੂਬਿਆਂ ਵਿਚ ਵੀ ਫੈਲ ਗਿਆ, ਜਦੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕਈ ਸੂਬਿਆਂ ਦੇ ਸਰਕਾਰੀ ਭਵਨਾਂ ਅਤੇ ਪ੍ਰਮੁੱਖ ਰਾਜਨੀਤਕ ਦਸਤਿਆਂ ਦੇ ਦਫਤਰਾਂ 'ਤੇ ਹਮਲਾ ਕਰ ਦਿੱਤਾ ਅਤੇ ਅੱਗ ਹਵਾਲੇ ਕਰ ਦਿੱਤਾ। ਵੀਰਵਾਰ ਨੂੰ ਬਗਦਾਦ ਵਿਚ ਸਵੇਰੇ 5 ਵਜੇ ਤੋਂ ਕਰਫਿਊ ਲਗਾਏ ਜਾਣ ਦੇ ਬਾਵਜੂਦ ਛਿਟਪੁਟ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ।
ਰੱਖਿਆ ਮੰਤਰੀ ਨਜਹ ਅਲ-ਸ਼ੰਮਾਰੀ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਸੂਬੇ ਦੀ ਪ੍ਰਭੂਸੱਤਾ ਨੂੰ ਬਣਾਈ ਰੱਖਣ ਅਤੇ ਇਰਾਕ ਵਿਚ ਸਰਗਰਮ ਸਾਰੇ ਵਿਦੇਸ਼ੀ ਸਫਾਰਤਖਾਨਿਆਂ ਅਤੇ ਰਾਜਨੀਤਕ ਮਿਸ਼ਨਾਂ ਦੀ ਰੱਖਿਆ ਲਈ ਇਰਾਕੀ ਹਥਿਆਰਬੰਦ ਦਸਤਿਆਂ ਲਈ ਅਲਰਟ ਦੀ ਸਥਿਤੀ ਵਧਾਉਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਹੋਣ ਵਾਲੀ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਰਾਜਧਾਨੀ ਵਿਚ ਕੁਝ ਹੱਦ ਤੱਕ ਸ਼ਾਂਤੀ ਰਹੀ ਪਰ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਸੀ।
ਕਿਉਂ ਹੋ ਰਿਹੈ ਪ੍ਰਦਰਸ਼ਨ ?
ਤੁਹਾਨੂੰ ਦੱਸ ਦਈਏ ਕਿ ਇਰਾਕ ਦੀ ਅਰਥਵਿਵਸਥਾ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਡਾਵਾਂਡੋਲ ਹੋ ਗਈ, ਇਹੀ ਕਾਰਨ ਹੈ ਕਿ ਵਿਰੋਧੀ ਪਾਰਟੀਆਂ, ਕਈ ਸੰਗਠਨ ਅਤੇ ਆਮ ਲੋਕਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਇਰਾਕ ਚੌਥਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਕੋਲ ਖੁਦ ਦਾ ਵੱਡਾ ਤੇਲ ਭੰਡਾਰ ਹੈ। ਫਿਰ ਵੀ ਇਸ ਦੇਸ਼ ਦੀ 40 ਮਿਲੀਅਨ ਆਬਾਦੀ ਗਰੀਬੀ ਰੇਖਾਂ ਤੋਂ ਹੇਠਾਂ ਹੈ, ਜਿਸ ਕਾਰਨ ਬੇਰੋਜ਼ਗਾਰੀ ਦਾ ਸੰਕਟ ਵੱਧਦਾ ਜਾ ਰਿਹਾ ਹੈ।


Sunny Mehra

Content Editor

Related News