ਇਰਾਕ ''ਚ ਫ੍ਰੈਂਚ ਮਹਿਲਾ ਜਿਹਾਦੀ ਨੂੰ ਉਮਰ ਕੈਦ

04/17/2018 8:46:38 PM

ਬਗਦਾਦ— ਇਰਾਕ ਨੇ ਇਸਲਾਮਿਕ ਸਟੇਟ ਸਮੂਹ ਨਾਲ ਜੁੜਨ ਨੂੰ ਲੈ ਕੇ ਇਕ ਫ੍ਰੈਂਚ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਲਜੀਰੀਆ ਮੂਲ ਦੀ 29 ਸਾਲ ਦੀ ਜਮੀਲਾ ਬੁਤੋਫਾਓ ਨੇ ਬਹਦਾਦ ਦੀ ਇਕ ਅਦਾਲਤ ਨੂੰ ਦੱਸਿਆ ਕਿ ਉਸ ਨੇ ਆਪਣੇ ਰੈਪਰ ਪਤੀ ਦੇ ਨਾਲ ਫਰਾਂਸ ਛੱਡਿਆ ਸੀ। ਔਰਤ ਨੇ ਕਿਹਾ ਕਿ ਉਸ ਨੂੰ ਲੱਗਿਆ ਕਿ ਉਹ ਛੁੱਟੀ 'ਤੇ ਜਾ ਰਹੇ ਹਨ ਪਰ ਤੁਰਕੀ ਪਹੁੰਚਣ 'ਤੇ ਉਸ ਨੂੰ ਪਤੀ ਦੇ ਜਿਹਾਦੀ ਹੋਣ ਦਾ ਪਤਾ ਲੱਗਿਆ।
ਜਮੀਲਾ ਦੇ ਮੁਤਾਬਕ ਉਸ ਦੇ ਪਤੀ ਨੇ ਹੀ ਉਸ ਨੂੰ ਇਸਲਾਮਿਕ ਸਟੇਟ ਨਾਲ ਜੁੜਨ ਲਈ ਮਜਬੂਰ ਕੀਤਾ। ਔਰਤ ਨੇ ਦੱਸਿਆ ਕਿ ਮੌਸੂਲ 'ਚ ਉਸ ਦੇ ਪਤੀ ਨੂੰ ਮਾਰ ਦਿੱਤਾ ਗਿਆ ਤੇ ਬੰਬ ਬਾਰੀ 'ਚ ਉਸ ਦੇ ਬੇਟੇ ਦੀ ਵੀ ਜਾਨ ਚਲੀ ਗਈ। ਇਸੇ ਦੌਰਾਨ ਦੋ ਰੂਸੀ ਔਰਤਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ।