ਸੀਰੀਆ 'ਚ ਈਰਾਨ ਦੇ ਸੀਨੀਅਰ ਕਮਾਂਡਰ ਦੀ ਗੋਲੀ ਮਾਰ ਕੀਤੀ ਹੱਤਿਆ

03/07/2020 8:14:48 PM

ਦਮਿਸ਼ਕ - ਸੀਰੀਆ ਦੀ ਰਾਜਧਾਨੀ ਵਿਚ ਈਰਾਨ ਦੇ ਇਨਕਲਾਬੀ ਗਾਰਡ ਦੇ ਇਕ ਸੀਨੀਅਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਨੁੱਖੀ ਅਧਿਕਾਰ ਸੰਗਠਨ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਸ਼ਨੀਵਾਰ ਨੂੰ ਦੱਸਿਆ ਕਿ ਦਮਿਸ਼ਕ ਦੇ ਦੱਖਣ ਵਿਚ ਸਇਦਾ ਜ਼ੈਨਬ ਇਲਾਕੇ ਵਿਚ ਸ਼ੁੱਕਰਵਾਰ ਨੂੰ ਈਰਾਨੀ ਕਮਾਂਡਰ ਫਰਹਾਦ ਦਬੀਰਿਅਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਦਬੀਰਿਅਨ ਨੇ ਇਜ਼ਰਾਇਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਨਾਲ ਲੱਗਦੀ ਸਰਹੱਦ 'ਤੇ ਅਭਿਆਨਾਂ ਦੀ ਅਗਵਾਈ ਕੀਤੀ ਸੀ ਅਤੇ ਪਲਮਾਇਰਾ ਵਿਚ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਖਿਲਾਫ ਫੌਜੀ ਅਭਿਆਨਾਂ ਦੇ ਮੁਖੀ ਵੀ ਸਨ। ਉਹ ਲੈੱਬਨਾਨ ਦੇ ਸ਼ੀਆ ਹਿਜ਼ਬੁੱਲਾ ਸਮੂਹ ਦੇ ਜਨਰਲ ਸਕੱਤਰ ਹਸਨ ਪਸਰੱਲਾ ਦੇ ਕਰੀਬੀ ਸਨ। ਜ਼ਿਕਰਯੋਗ ਹੈ ਕਿ ਈਰਾਨ, ਇਜ਼ਰਾਇਲ ਖਿਲਾਫ ਸੀਰੀਆ ਸਰਕਾਰ ਦੇ ਕਈ ਸਾਲਾਂ ਤੋਂ ਚਲੀ ਆ ਰਹੀ ਜੰਗ ਵਿਚ ਸੀਰੀਆਈ ਸੁਰੱਖਿਆ ਬਲਾਂ ਦੀ ਸਮਰਥਨ ਕਰਦਾ ਰਿਹਾ ਹੈ। ਇਜ਼ਰਾਇਲੀ ਨੇਤਾ ਸੀਰੀਆ ਵਿਚ ਈਰਾਨ ਦੇ ਕਿਸੇ ਵੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਕਰਦੇ ਰਹੇ ਹਨ।

ਦੱਸ ਦਈਏ ਕਿ ਜਨਵਰੀ, 2020 ਦੀ ਸ਼ੁਰੂਆਤ ਵਿਚ ਵੀ ਅਮਰੀਕਾ ਵੱਲੋਂ ਇਨਕਲਾਬੀ ਗਾਰਡਸ ਦੇ ਕਮਾਂਡਰ (ਮੁਖੀ) ਕਾਸਿਮ ਸੁਲੇਮਾਨੀ ਹੱਤਿਆ ਕਰ ਦਿੱਤੀ ਗਈ ਸੀ। ਅਮਰੀਕਾ ਨੇ ਇਰਾਕ ਵਿਚ ਡ੍ਰੋਨ ਹਮਲਾ ਕਰ ਕਮਾਂਡਰ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਕਈ ਤਰ੍ਹਾਂ ਜਵਾਬੀ ਹਮਲੇ ਹੋਏ ਅਤੇ ਈਰਾਨੀ ਲੋਕਾਂ ਵੱਲੋਂ ਅਮਰੀਕਾ ਦੇ ਝੰਡੇ ਅਤੇ ਟਰੰਪ ਦੇ ਪੁਤਲੇ ਫੂਕੇ ਗਏ ਸਨ।

 

Khushdeep Jassi

This news is Content Editor Khushdeep Jassi