ਜੀ-7 ਸ਼ਿਖਰ ਸੰਮੇਲਨ ਦੌਰਾਨ ਫਰਾਂਸ ''ਚ ਲੈਂਡ ਹੋਇਆ ਈਰਾਨ ਦਾ ਸਰਕਾਰੀ ਜਹਾਜ਼

08/25/2019 10:24:08 PM

ਪੈਰਿਸ - ਜੀ-7 ਸ਼ਿਖਰ ਸੰਮੇਲਨ ਦੌਰਾਨ ਦੱਖਣੀ ਫਰਾਂਸ ਦੇ ਬਿਆਰਿਤਜ਼ 'ਚ ਈਰਾਨ ਦਾ ਇਕ ਸਰਕਾਰੀ ਜਹਾਜ਼ ਲੈਂਡ ਹੋਇਆ ਹੈ। ਉਡਾਣਾਂ 'ਤੇ ਨਜ਼ਰ ਰੱਖਣ ਵਾਲੀਆਂ ਵੈੱਬਸਾਈਟਾਂ ਨੇ ਐਤਵਾਰ ਨੂੰ ਇਸ ਬਾਰੇ 'ਚ ਦੱਸਿਆ। 'ਫਲਾਈਟਰਾਡਾਰ24 ਡਾਟ ਕਾਮ' ਅਤੇ ਪਲੇਨਸਪਾਟ੍ਰਸ ਡਾਟ ਨੈੱਟ' ਮੁਤਾਬਕ, ਤਹਿਰਾਨ ਦਾ ਇਕ ਸਰਕਾਰੀ ਜਹਾਜ਼ ਬਿਆਰਿਤਜ਼ ਪਹੁੰਚਿਆ ਹੈ।

ਹਾਲਾਂਕਿ ਸੁਤੰਤਰ ਰੂਪ ਤੋਂ ਜਹਾਜ਼ ਦੇ ਲੈਂਡ ਹੋਣ ਦੀ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ। ਇਹ ਵੀ ਪਤਾ ਨਹੀਂ ਚੱਲ ਸਕਿਆ ਕਿ ਕੀ ਈਰਾਨੀ ਵਫਦ ਨੂੰ ਸ਼ਿਖਰ ਸੰਮੇਲਨ ਲਈ ਸੱਦਾ ਦਿੱਤਾ ਗਿਆ ਸੀ। ਜੀ-7 ਸ਼ਿਖਰ ਸੰਮੇਲਨ ਫਰਾਂਸ ਦੇ ਬਿਆਰਿਤਜ਼ ਸ਼ਹਿਰ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮੂਹ 'ਚ ਸ਼ਾਮਲ ਦੇਸ਼ ਵਿਸ਼ਵ ਦੀਆਂ ਆਰਥਿਕ ਮਹਾਸ਼ਕਤੀਆਂ ਹਨ। ਇਸ ਸਮੂਹ 'ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹਨ।

Khushdeep Jassi

This news is Content Editor Khushdeep Jassi