ਈਰਾਨੀ ਨੇਤਾ ਨੇ ਮੁਸਲਮਾਨਾਂ ਨੂੰ ਅਮਰੀਕੀ ਸ਼ਾਂਤੀ ਯੋਜਨਾ ਰੋਕਣ ਦਾ ਦਿੱਤਾ ਸੱਦਾ

08/10/2019 3:38:59 PM

ਤਹਿਰਾਨ— ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਸਾਰੇ ਮੁਸਲਮਾਨਾਂ ਨੂੰ ਟਰੰਪ ਪ੍ਰਸ਼ਾਸਨ ਦੀ ਪੱਛਮੀ ਏਸ਼ੀਆ ਸ਼ਾਂਤੀ ਯੋਜਨਾ ਦਾ ਵਿਰੋਧ ਕਰਨ 'ਚ ਫਿਲਸਤੀਨੀ ਲੋਕਾਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਹੈ। ਇਸ ਸ਼ਾਂਤੀ ਯੋਜਨਾ ਨੂੰ 'ਸਦੀ ਦਾ ਸਮਝੌਤਾ' ਦੱਸਿਆ ਜਾਂਦਾ ਹੈ।

ਖਾਮਨੇਈ ਨੇ ਸ਼ਨੀਵਾਰ ਨੂੰ ਇਸਲਾਮੀ ਹੱਜ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਸਤਾਵਿਤ ਅਮਰੀਕੀ ਯੋਜਨਾ ਇਕ ਚਾਲ ਹੈ ਤੇ ਨਿਸ਼ਚਿਤ ਰੂਪ ਨਾਲ ਵਿਨਾਸ਼ਕਾਰੀ ਹੈ। ਉਨ੍ਹਾਂ ਅਮਰੀਕੀ ਯੋਜਨਾ ਨੂੰ ਰੋਕਣ ਦੀਆਂ ਕੋਸ਼ਿਸ਼ਾਂ 'ਚ ਸਰਗਰਮ ਹਿੱਸੇਦਾਰੀ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਫਿਲਸਤੀਨੀਆਂ ਦੇ ਲਈ ਸ਼ੱਕ ਦੀ ਗੱਲ ਵੀ ਹੈ ਕਿਉਂਕਿ ਇਹ ਉਨ੍ਹਾਂ ਨੀਤੀਆਂ ਦੇ ਕਾਰਨ ਹੈ, ਜਿਨ੍ਹਾਂ ਦਾ ਇਜ਼ਰਾਇਲ ਵੱਲ ਝੁਕਾਅ ਹੈ। ਸਾਊਦੀ ਅਰਬ 'ਚ ਇਸ ਸਾਲ ਦੀ ਹੱਜ ਯਾਤਰਾ ਦੇ ਦੌਰਾਨ ਫਾਰਸ ਦੀ ਖਾੜੀ ਦੇ ਨੇੜੇ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਵਧ ਗਿਆ ਹੈ।


Baljit Singh

Content Editor

Related News