ਜੀ-7 ਸ਼ਿਖਰ ਸੰਮੇਲਨ ਦੌਰਾਨ ਗੱਲਬਾਤ ਕਰਨ ਪਹੁੰਚੇ ਈਰਾਨੀ ਵਿਦੇਸ਼ ਮੰਤਰੀ ਜ਼ਰੀਫ

08/26/2019 1:55:00 AM

ਤਹਿਰਾਨ - ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਜੀ-7 ਸ਼ਿਖਰ ਸੰਮੇਲਨ ਦੌਰਾਨ ਗੱਲਬਾਤ ਲਈ ਫਰਾਂਸ ਦੇ ਸ਼ਹਿਰ ਬਿਆਰਿਤਜ਼ ਪਹੁੰਚੇ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਸ ਬਾਰੇ 'ਚ ਦੱਸਿਆ। ਬੁਲਾਰੇ ਅੱਬਾਸ ਮੂਸਾਵੀ ਨੇ ਪ੍ਰਮਾਣੂ ਸਮਝੌਤੇ ਨੂੰ ਬਚਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਦਾ ਹਵਾਲਾ ਦਿੰਦੇ ਹੋਏ ਇਕ ਟਵੀਟ ਕੀਤਾ, ਜ਼ਰੀਫ ਈਰਾਨ ਅਤੇ ਫਰਾਂਸ ਦੇ ਰਾਸ਼ਟਰਪਤੀਆਂ ਵਿਚਾਲੇ ਹਾਲ ਹੀ ਦੇ ਕਦਮਾਂ ਦੇ ਸਬੰਧ 'ਚ ਗੱਲਬਾਤ ਜਾਰੀ ਰੱਖਣ ਲਈ ਬਿਆਰਿਤਜ਼ ਪਹੁੰਚੇ ਹਨ, ਜਿਥੇ ਜੀ-7 ਦੀ ਬੈਠਕ ਹੋ ਰਹੀ ਹੈ।



ਉਨ੍ਹਾਂ ਅੱਗੇ ਆਖਿਆ ਕਿ ਇਸ ਯਾਤਰਾ ਦੇ ਦੌਰਾਨ ਅਮਰੀਕੀ ਵਫਦ ਦੇ ਨਾਲ ਕੋਈ ਬੈਠਕ ਜਾਂ ਗੱਲਬਾਤ ਨਹੀਂ ਹੋਵੇਗੀ। ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਘਟਾਉਣ ਦੇ ਮਕਸਦ ਨਾਲ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਅਤੇ ਉਨ੍ਹਾਂ ਦੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨੇ ਹਾਲ ਹੀ ਹਫਤਿਆਂ ਦੇ ਕਈ ਵਾਰ ਫੋਨ 'ਤੇ ਗੱਲਬਾਤ ਹੋਈ ਹੈ। ਈਰਾਨ ਦੇ ਨਾਲ 2015 'ਚ ਹੋਏ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਸਿਖਰ 'ਤੇ ਹੈ।

Khushdeep Jassi

This news is Content Editor Khushdeep Jassi