ਇੰਜਣ ''ਚ ਖਰਾਬੀ ਤੋਂ ਬਾਅਦ ਈਰਾਨ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

06/18/2022 6:44:10 PM

ਤਹਿਰਾਨ-ਈਰਾਨ ਦਾ ਇਕ ਲੜਾਕੂ ਜਹਾਜ਼ ਇੰਜਣ 'ਚ ਖਰਾਬੀ ਕਾਰਨ ਸ਼ਨੀਵਾਰ ਨੂੰ ਇਸਫਹਾਨ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ, ਹਾਲਾਂਕਿ ਇਸ ਦੇ ਦੋਵੇਂ ਪਾਇਲਟ ਬਚ ਗਏ। ਇਰਨਾ ਸਮਾਚਾਰ ਏਜੰਸੀ ਨੇ ਕਿਹਾ ਕਿ ਪਾਇਲਟਾਂ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਗਰੁੰਮਾਨ ਐੱਫ-14 ਟਾਮਕੈਟ ਦੇ ਇੰਜਣ 'ਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਉਹ ਹਾਦਸਾਗ੍ਰਸਤ ਹੋ ਗਿਆ।

ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU 'ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ

ਈਰਾਨ ਦੀ ਹਵਾਈ ਫੌਜ ਕੋਲ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਪਹਿਲਾਂ ਖਰੀਦੇ ਗਏ ਅਮਰੀਕੀ ਨਿਰਮਿਤ ਫੌਜੀ ਜਹਾਜ਼ ਹਨ ਅਤੇ ਟਾਮਕੈਟ ਐੱਫ-14 ਅਮਰੀਕਾ ਦੁਆਰਾ ਬਣਾਇਆ ਗਿਆ ਹੈ। ਇਸ ਦੇ ਕੋਲ ਰੂਸ ਨਿਰਮਿਤ ਮਿਗ ਅਤੇ ਸੁਖੋਈ ਜਹਾਜ਼ ਵੀ ਹਨ। ਦਹਾਕਿਆਂ ਤੋਂ ਪੱਛਮੀ ਪਾਬੰਦੀਆਂ ਨੇ ਈਰਾਨ ਲਈ ਪੁਰਜ਼ੇ ਪ੍ਰਾਪਤ ਕਰਨਾ ਅਤੇ ਪੁਰਾਣੇ ਹੁੰਦੇ ਜਹਾਜ਼ਾਂ ਦੀ ਸੰਭਾਲ ਕਰਨਾ ਮੁਸ਼ਕਲ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਿਹਾ- ਆਪਣੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar