ਇਰਾਕ ''ਚ ਉੱਠੀ ਅਮਰੀਕੀ ਫੌਜੀਆਂ ਦੀ ਵਾਪਸੀ ਦੀ ਮੰਗ

02/04/2019 5:53:53 PM

ਬਗਦਾਦ— ਇਰਾਕੀ ਨੇਤਾਵਾਂ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ, ਜਿਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਯੋਜਨਾ ਅਮਰੀਕੀ ਬਲਾਂ ਨੂੰ ਦੇਸ਼ 'ਚ ਰੱਖਣ ਦੀ ਹੈ ਤਾਂ ਕਿ ਈਰਾਨ 'ਤੇ ਨਜ਼ਰ ਰੱਖੀ ਜਾ ਸਕੇ। ਟਰੰਪ ਨੇ ਇਕ ਨਿਊਜ਼ ਏਜੰਸੀ ਨਾਲ ਇੰਟਰਵਿਊ 'ਚ ਸੀਰੀਆ ਤੇ ਅਫਗਾਨਿਸਤਾਨ 'ਚ ਖਤਮ ਨਹੀਂ ਹੋਣ ਵਾਲੇ ਯੁੱਧ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਪਰ ਨਾਲ ਹੀ ਇਹ ਵੀ ਕਿਹਾ ਕਿ ਅਮਰੀਕੀ ਫੌਜੀ ਇਰਾਕ 'ਚ ਬਣੇ ਰਹਿਣਗੇ, ਜਿਸ ਦਾ ਥੋੜਾ ਟੀਚਾ ਈਰਾਨ 'ਤੇ ਨਜ਼ਰ ਰੱਖਣਾ ਵੀ ਹੈ।

ਉਨ੍ਹਾਂ ਨੇ ਬੀਤੇ ਦਸੰਬਰ 'ਚ ਪੱਛਮੀ ਇਰਾਕ 'ਚ ਸਥਿਤ ਏਨ ਅਲ ਅਸਦ ਹਵਾਈ ਟਿਕਾਣੇ ਦਾ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਇਸ ਅਸਾਧਾਰਣ ਬੇਸ ਦੇ ਨਿਰਮਾਣ ਲਈ ਬਹੁਤ ਖਰਚ ਕੀਤਾ ਹੈ। ਅਸੀਂ ਇਸ ਨੂੰ ਬਰਕਰਾਰ ਰੱਖ ਸਕਦੇ ਹਾਂ। ਉਨ੍ਹਾਂ ਨੇ ਐਤਵਾਰ ਨੂੰ ਪ੍ਰਸਾਰਿਤ ਆਪਣੇ ਇੰਟਰਵਿਊ 'ਚ ਕਿਹਾ ਕਿ ਜੇਕਰ ਕੋਈ ਪ੍ਰਮਾਣੂ ਹਥਿਆਰ ਜਾਂ ਹੋਰ ਚੀਜ਼ਾਂ ਬਾਰੇ ਵਿਚਾਰ ਕਰੇਗਾ ਤਾਂ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ। ਟਰੰਪ ਦੀ ਇਸ ਟਿੱਪਣੀ ਨਾਲ ਇਰਾਕ 'ਚ ਇਸ ਨੂੰ ਲੈ ਕੇ ਨਵੀਂ ਮੰਗ ਸ਼ੁਰੂ ਹੋ ਗਈ ਕਿ ਅਮਰੀਕੀ ਫੌਜੀ ਦੇਸ਼ ਛੱਡਣ। ਰਾਸ਼ਟਰਪਤੀ ਬਰਹਮ ਸਾਲੇਹ ਨੇ ਕਿਹਾ ਕਿ ਇਰਾਕ ਦੀ ਵਰਤੋਂ ਕਿਸੇ ਗੁਆਂਢੀ ਦੇਸ਼ 'ਤੇ ਹਮਲਾ ਕਰਨ ਲਈ ਇਕ ਬੇਸ ਦੇ ਤੌਰ 'ਤੇ ਕਰਨ ਨੂੰ ਇਰਾਕੀ ਸੰਵਿਧਾਨ ਖਾਰਿਜ ਕਰਦਾ ਹੈ। ਸਾਲੇਹ ਨੇ ਕਿਹਾ ਕਿ ਅਮਰੀਕੀ ਬਲ ਦੇਸ਼ 'ਚ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਏ ਇਕ ਸਮਝੌਤੇ ਦੇ ਤਹਿਤ ਸਹੀ ਤਰੀਕੇ ਦੇ ਨਾਲ ਹੈ ਪਰ ਇਸ ਰੂਪਰੇਖਾ ਦੇ ਬਾਹਰ ਚੁੱਕਿਆ ਗਿਆ ਕੋਈ ਵੀ ਕਦਮ ਸਵਿਕਾਰਯੋਗ ਨਹੀਂ ਹੈ।

ਸੰਸਦ ਮੈਂਬਰ ਸਬਾਹ ਅਲ ਸਾਦੀ ਨੇ ਅਮਰੀਕੀ ਫੌਜੀਆਂ ਦੇ ਦੇਸ਼ ਤੋਂ ਹਟਣ ਦੀ ਮੰਗ ਕਰਨ ਵਾਲਾ ਇਕ ਬਿੱਲ ਪ੍ਰਸਤਾਵਿਤ ਕੀਤਾ। ਸੰਸਦ ਦੇ ਉਪ ਪ੍ਰਧਾਨ ਹਸਨ ਕਰੀਮ ਅਲ ਕਾਬੀ ਨੇ ਕਿਹਾ ਕਿ ਟਰੰਪ ਵਲੋਂ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਲਈ ਏਨ ਅਲ ਅਸਦ ਦਾ ਦੌਰਾ ਕਰਨਾ ਤੇ ਉਸ ਦੌਰਾਨ ਕਿਸੇ ਵੀ ਇਰਾਕੀ ਅਧਿਕਾਰੀ ਨਾਲ ਨਾ ਮਿਲਣ ਤੋਂ ਬਾਅਦ ਇਹ ਇਕ ਨਵਾਂ 'ਉਕਸਾਵਾ' ਹੈ।

Baljit Singh

This news is Content Editor Baljit Singh