ਫੇਸਬੁੱਕ ''ਤੇ ਅਧਿਕਾਰੀਆਂ ਦੀ ਘਟੀਆ ਕਰਤੂਤ ਦੱਸਣ ਵਾਲੀ ਐਂਕਰ ਨੂੰ ਛੱਡਣਾ ਪਿਆ ਦੇਸ਼ (ਤਸਵੀਰਾਂ)

02/12/2016 1:24:00 PM


ਤਹਿਰਾਨ— ਈਰਾਨ ਵਿਚ ਇਕ ਟੀ. ਵੀ. ਨਿਊਜ਼ ਐਂਕਰ ਨੂੰ ਸਿਰਫ ਇਸ ਲਈ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਉਸ ਨੇ ਫੇਸਬੁੱਕ ''ਤੇ ਆਫਿਸ ''ਚ ਖੁਦ ਨਾਲ ਹੋਏ ਯੌਨ ਸ਼ੋਸ਼ਣ ਦੀ ਘਟਨਾ ਸਾਂਝੀ ਕੀਤੀ ਸੀ। ਐਂਕਰ ਨੇ ਨਿਊਜ਼ ਚੈਨਲ ਦੇ ਦੋ ਅਧਿਕਾਰੀਆਂ ''ਤੇ ਦੋਸ਼ ਲਗਾਇਆ ਕਿ ਦੋਹਾਂ ਨੇ ਉਸ ਨੂੰ ਕਈ ਸਾਲਾਂ ਤੱਕ ਪਰੇਸ਼ਾਨ ਕੀਤਾ ਅਤੇ ਇਸ ਕਰਕੇ ਉਸ ਨੂੰ ਨੌਕਰੀ ਛੱਡਣੀ ਪਈ। ਫਿਲਹਾਲ ਚੈਨਲ ਨੇ ਦੋਹਾਂ ਵਿਅਕਤੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਪੀੜਤ ਮਹਿਲਾ ਐਂਕਰ ਦਾ ਨਾਂ ਸ਼ੀਨਾ ਸ਼ਿਰਾਨੀ ਹੈ ਅਤੇ ਉਸ ਦੀ ਉਮਰ 32 ਸਾਲ ਹੈ। ਸ਼ਿਰਾਨੀ ਨੇ 2007 ਤੋਂ 2016 ਤੱਕ ਇਕ ਪ੍ਰੈੱਸ ਟੀ. ਵੀ. ''ਚ ਨੌਕਰੀ ਕੀਤੀ। ਸ਼ਿਰਾਨੀ ਨੇ ਚੈਨਲ ਦੇ ਦੋ ਵੱਡੇ ਅਧਿਕਾਰੀਆਂ ''ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਸ ਨੇ ਨਿਊਜ਼ ਡਾਇਰੈਕਟਰ ਨਾਲ ਹੋਈ ਆਪਣੀ ਗੱਲਬਾਤ ਦੀ ਆਡੀਓ ਰਿਕਾਰਡਿੰਗ ਵੀ ਫੇਸਬੁੱਕ ''ਤੇ ਸਾਂਝੀ ਕੀਤੀ। ਦੋਸ਼ੀ ਡਾਇਰੈਕਟਰ ਨੇ ਆਡੀਓ ਰਿਕਾਰਡਿੰਗ ਅਤੇ ਬਾਕੀ ਸਬੂਤਾਂ ਨੂੰ ਨਕਾਰ ਦਿੱਤਾ ਅਤੇ ਸ਼ਿਰਾਨੀ ਨੂੰ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਬਾਅਦ ਸ਼ਿਰਾਨੀ ਨੇ ਆਪਣੇ ਬੇਟੇ ਨਾਲ ਦੇਸ਼ ਛੱਡ ਦਿੱਤਾ। 
ਸ਼ਿਰਾਨੀ ਨੇ ਜੋ ਰਿਕਾਰਡਿੰਗ ਸ਼ਾਂਝੀ ਕੀਤੀ ਸੀ, ਉਸ ਵਿਚ ਦੋਸ਼ੀ ਡਾਇਰੈਕਟਰ ਹਾਮਿਦ ਇਮਾਦੀ ਸ਼ਿਰਾਨੀ ਅੱਗੇ ਯੌਨ ਸ਼ੋਸ਼ਣ ਦਾ ਪ੍ਰਸਤਾਵ ਰੱਖਦਾ ਹੈ। ਇਮਾਦੀ ਨੇ ਉਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਅਸ਼ਲੀਲ ਗੱਲਾਂ ਕੀਤੀਆਂ। ਇਸ ਤੋਂ ਇਲਾਵਾ ਸ਼ਿਰਾਨੀ ਨੇ ਆਪਣੇ ਸਟੂਡੀਓ ਮੈਨੇਜਰ ''ਤੇ ਵੀ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ। ਉਸ ਨੇ ਦੱਸਿਆ ਕਿ ਉਸ ਨੂੰ ਹਾਈ ਹੀਲਜ਼ ਤੱਕ ਪਹਿਨਣ ਨੂੰ ਲੈ ਕੇ ਤਾਅਨੇ ਦਿੱਤੇ ਜਾਂਦੇ ਸਨ। ਸ਼ਿਰਾਨੀ ਮੁਤਾਬਕ ਈਰਾਨ ਵਿਚ ਤਲਾਕਸ਼ੁਦਾ ਅਤੇ ਇਕੱਲੀ ਮਾਂ ਦਾ ਹਾਈ ਹੀਲਜ਼ ਪਹਿਨਣਾ ਇਕ ਸਮਾਜਿਕ ਕਲੰਕ ਹੈ।

Kulvinder Mahi

This news is News Editor Kulvinder Mahi