ਯੂਕਰੇਨ ਜਹਾਜ਼ ਹਾਦਸਾ : ਮਾਰੇ ਗਏ ਜ਼ਿਆਦਾਤਰ ਯਾਤਰੀ ਈਰਾਨ ਤੇ ਕੈਨੇਡਾ ਦੇ (ਤਸਵੀਰਾਂ)

01/08/2020 2:26:26 PM

ਤੇਹਰਾਨ (ਭਾਸ਼ਾ): ਈਰਾਨ ਦੀ ਰਾਜਧਾਨੀ ਤੇਹਰਾਨ ਵਿਚ ਅੱਜ ਸਵੇਰੇ ਮਤਲਬ ਬੁੱਧਵਾਰ ਨੂੰ ਖੁਮੈਨੀ ਹਵਾਈ ਅੱਡੇ ਨੇੜੇ ਬੋਇੰਗ 737 ਦਾ ਇਕ ਜਹਾਜ਼ ਕਰੈਸ਼ ਹੋ ਗਿਆ। ਬੋਇੰਗ 737 ਦਾ ਇਹ ਜਹਾਜ਼ ਯੂਕਰੇਨ ਦਾ ਸੀ ਅਤੇ ਇਸ ਵਿਚ 180 ਲੋਕ ਸਵਾਰ ਸਨ, ਜਿਹਨਾਂ ਵਿਚ ਚਾਲਕ ਦਲ ਦੇ ਮੈਂਬਰ ਵੀ ਸਨ।

ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 180 ਯਾਤਰੀ ਮਾਰੇ ਗਏ। ਤਾਜ਼ਾ ਜਾਣਕਾਰੀ ਮੁਤਾਬਕ ਜਹਾਜ਼ ਵਿਚ ਸਵਾਰ ਜ਼ਿਆਦਾਤਰ ਯਾਤਰੀ ਵਿਦੇਸ਼ੀ ਸਨ। 

 

ਏ.ਐੱਫ.ਪੀ. ਅਤੇ ਦੀ ਟੈਲੀਗ੍ਰਾਫ ਦੀ ਜਾਣਕਾਰੀ ਮੁਤਾਬਕ ਜਹਾਜ਼ ਵਿਚ 82 ਈਰਾਨੀ, 63 ਕੈਨੇਡੀਅਨ, ਯੂਕਰੇਨ ਦੇ 2 ਨਾਗਰਿਕ ਤੇ 9 ਕਰੂ ਮੈਂਬਰ, ਸਵੀਡਨ ਦੇ 10, ਅਫਗਾਨਿਸਤਾਨ ਦੇ 4 , ਜਰਮਨੀ ਦੇ 3 ਅਤੇ ਯੂਨਾਈਟਿਡ ਕਿੰਗਡਮ ਦੇ 3 ਯਾਤਰੀ ਸਵਾਰ ਸਨ।

ਈਰਾਨੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਜਹਾਜ਼ ਉਡਾਣ ਭਰਨ ਦੇ ਬਾਅਦ ਹੀ ਕਰੈਸ਼ ਹੋ ਗਿਆ।

Vandana

This news is Content Editor Vandana