ਯੂਕਰੇਨ ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੀ ਜਾਂਚ ਸ਼ੁਰੂ ਕਰੇਗਾ ਈਰਾਨ

01/10/2020 9:18:39 PM

ਤਹਿਰਾਨ (ਸਪੁਤਨਿਕ)- ਈਰਾਨ ਨੇ ਕਿਹਾ ਹੈ ਕਿ ਉਹ ਯੁਕਰੇਨ ਦੇ ਦੁਰਘਟਨਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਦੀ ਜਾਂਚ ਸ਼ੁੱਕਵਾਰ ਨੂੰ ਤਹਿਰਾਨ ਦੇ ਮੇਹਰਾਬਾਦ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਯੋਗਸ਼ਾਲਾ ਵਿਚ ਸ਼ੁਰੂ ਕਰੇਗਾ। ਈਰਾਨ ਦੇ ਨਾਗਰਿਕ ਹਵਾਬਾਜ਼ੀ ਸੰਗਠਨ ਦੁਰਘਟਨਾ ਵਿਭਾਗ ਦੇ ਮੁਖੀ ਹਸਨ ਰਜਈ ਨੇ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਇਹ ਜਹਾਜ਼ ਬੁੱਧਵਾਰ ਨੂੰ ਤਹਿਰਾਨ ਦੇ ਨੇੜੇ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਸ ਵਿਚ 176 ਯਾਤਰੀ ਸਵਾਰ ਸਨ।

ਇਸ ਤੋਂ ਪਹਿਲਾਂ ਈਰਾਨ ਨੇ ਇਰਾਕ ਵਿਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਈ ਮਿਜ਼ਾਈਲਾਂ ਦਾਗੀਆਂ ਸਨ। ਅਮਰੀਕਾ, ਬ੍ਰਿਟੇਨ ਅਤੇ ਕੈਨੇਡੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਵੀਡੀਓ ਹੈ ਜਿਨ੍ਹਾਂ ਵਿਚ ਇਸ ਗੱਲ ਦਾ ਸਬੂਤ ਹੈ ਕਿ ਇਹ ਈਰਾਨ ਤੋਂ ਛੱਡੀਆਂ ਗਈਆਂ ਮਿਜ਼ਾਲੀਆਂ ਦੀ ਲਪੇਟ ਵਿਚ ਆ ਕੇ ਡਿੱਗਿਆ ਸੀ ਪਰ ਈਰਾਨ ਦਾ ਕਹਿਣਾ ਹੈ ਕਿ ਇਹ ਤਕਨੀਕੀ ਖਰਾਬੀ ਕਾਰਨ ਡਿੱਗਿਆ ਸੀ। ਰਜਈ ਨੇ ਕਿਹਾ ਕਿ ਅੱਜ ਅਸੀਂ ਤਹਿਰਾਨ ਦੇ ਮੇਹਰਾਬਾਦ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਯੋਗਸ਼ਾਲਾ ਵਿਚ ਜਹਾਜ਼ ਦੇ ਬਲੈਕ ਬਾਕਸ ਦੀ ਜਾਂਚ ਸ਼ੁਰੂ ਕਰਨਗੇ। ਜੇਕਰ ਈਰਾਨ ਨੂੰ ਇਸ ਤੋਂ ਕੋਈ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ ਤਾਂ ਅਸੀਂ ਰੂਸ, ਫਰਾਂਸ, ਕੈਨੇਡਾ ਜਾਂ ਯੁਕਰੇਨ ਤੋਂ ਬਲੈਕ ਬਾਕਸ ਦੀ ਜਾਂਚ ਕਰਨ ਲਈ ਕਹਾਂਗੇ।


Sunny Mehra

Content Editor

Related News