ਈਰਾਨ ਨੇ ਅਮਰੀਕਾ ਨੂੰ ਦਿੱਤੀ ਹਮਲੇ ਦੀ ਧਮਕੀ

03/22/2021 12:09:14 AM

ਵਾਸ਼ਿੰਗਟਨ-ਅਮਰੀਕਾ ਨੂੰ ਦੋ ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ 'ਚ ਸਥਿਤ ਫੌਜ ਦੇ ਅੱਡੇ ਫੋਰਟ ਮੈਕਨੈਅਰ 'ਤੇ ਹਮਲਾ ਕਰਨ ਅਤੇ ਫੌਜ ਦੇ ਵਾਇਸ ਚੀਫ ਆਫ ਸਟਾਫ ਦੇ ਕਤਲ ਦੀ ਧਮਕੀ ਦਿੱਤੀ ਹੈ। ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਜਨਵਰੀ 'ਚ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇਕ ਸੰਦੇਸ਼ ਨੂੰ ਫੜਿਆ ਸੀ ਜਿਸ 'ਚ ਈਰਾਨ ਦੇ ਰੈਲਵੂਸ਼ਨੇਰੀ ਗਾਰਡ ਅਮਰੀਕੀ ਅੱਡੇ 'ਤੇ ਹਮਲੇ ਨੂੰ ਲੈ ਕੇ ਗੱਲ ਕਰ ਰਹੇ ਸਨ ਅਤੇ ਉਹ ਜਿਸ ਤਰੀਕੇ ਨਾਲ ਹਮਲੇ ਦੀ ਗੱਲ ਕਰ ਰਹੇ ਸਨ ਤਾਂ ਇਹ ਅਕਤੂਬਰ 2000 'ਚ ਹੋਏ ਆਤਮਘਾਤੀ ਹਮਲੇ ਵਰਗਾ ਸੀ।

ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ

ਜਿਸ 'ਚ ਇਕ ਛੋਟੀ ਕਿਸ਼ਤੀ ਯਮਨ ਦੇ ਅੰਦਰ ਬੰਦਰਗਾਹ 'ਤੇ ਸਮੁੰਦਰੀ ਜਹਾਜ਼ ਨੇੜੇ ਪਹੁੰਚੀ ਅਤੇ ਧਮਾਕਾ ਕਰ ਦਿੱਤਾ। ਇਸ ਘਟਨਾ 'ਚ 17 ਮਲਾਹ ਦੀ ਮੌਤ ਹੋ ਗਈ ਸੀ। ਖੁਫੀਆ ਅਧਿਕਾਰੀਆਂ ਨੇ ਜਨਰਲ ਜੋਸੇਫ ਐੱਮ ਮਾਰਟਿਨ ਦੀ ਜਾਨ ਨੂੰ ਵੀ ਖਤਰਾ ਦੱਸਿਆ ਗਿਆ ਹੈ ਅਤੇ ਫੌਜੀ ਅੱਡੇ 'ਚ ਘੁਸਪੈਠ ਕਰਨ ਦੀ ਯੋਜਨਾ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ। ਅਮਰੀਕੀ ਰੱਖਿਆ ਮੁੱਖ ਦਫਤਰ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਅਤੇ ਐੱਨ.ਐੱਸ.ਏ. ਨੇ ਐਸੋਸੀਏਟੇਡ ਪ੍ਰੈੱਸ ਵੱਲੋਂ ਸੰਪਰਕ ਕਰਨ 'ਤੇ ਕੋਈ ਜਵਾਬ ਨਹੀਂ ਦਿੱਤਾ ਅਤੇ ਇਸ ਖਬਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ -'ਚੀਨ ਦੀ ਵੈਕਸੀਨ 'ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar