ਈਰਾਨ ਨੇ ਕੀਤਾ ਸਵਦੇਸ਼ੀ ਕਰੂਜ਼ ਮਿਜ਼ਾਇਲਾਂ ਦਾ ਪ੍ਰੀਖਣ

06/18/2020 6:31:36 PM

ਤਹਿਰਾਨ (ਸਿਨਹੂਆ): ਈਰਾਨੀ ਨੇਵੀ ਨੇ ਵੀਰਵਾਰ ਨੂੰ ਛੋਟੀ ਤੇ ਲੰਬੀ ਦੂਰੀ ਤੱਕ ਮਾਰ ਕਰਨ ਵਿਚ ਸਮਰਥ ਸਵਦੇਸ਼ੀ ਕਰੂਜ਼ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਤਸਨੀਮ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਨੇਵੀ ਨੇ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਵਿਚ ਇਕ ਫੌਜੀ ਅਭਿਆਸ ਦੌਰਾਨ ਈਰਾਨੀ ਰੱਖਿਆ ਮੰਤਰਾਲਾ ਵਲੋਂ ਬਣੀਆਂ ਛੋਟੀ ਤੇ ਲੰਬੀ ਦੂਰੀ ਦੀਆਂ ਕਰੂਜ਼ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਉਸ ਨੇ ਦੱਸਿਆ ਕਿ ਛੋਟੀ ਤੇ ਲੰਬੀ ਦੂਰੀ ਦੀਆਂ ਤੱਟ ਤੋਂ ਸਮੁੰਦਰ ਤੇ ਸਮੁੰਦਰ ਤੋਂ ਸਮੁੰਦਰ ਵਿਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਨੂੰ ਤੱਟੀ ਲਾਂਚਰ ਤੇ ਨੇਵੀ ਜਹਾਜ਼ ਰਾਹੀਂ ਦਾਗਿਆ ਗਿਆ ਤੇ ਉਨ੍ਹਾਂ ਨੇ ਬਹੁਤ ਸਟੀਕਤਾ ਨਾਲ ਟਾਰਗੇਟ ਨੂੰ ਤਬਾਹ ਕੀਤਾ।

Baljit Singh

This news is Content Editor Baljit Singh