ਈਰਾਨ 'ਚ ਮਨੀ ਲਾਂਡਰਿੰਗ ਮਾਮਲੇ 'ਚ ਜੋੜੇ ਨੂੰ ਮੌਤ ਦੀ ਸਜ਼ਾ

05/19/2020 5:18:48 PM

ਤੇਹਰਾਨ (ਭਾਸ਼ਾ): ਈਰਾਨ ਦੀ ਇਕ ਵਿਸ਼ੇਸ਼ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਇਕ ਜੋੜੇ ਨੂੰ ਮਨੀ ਲਾਂਡਰਿੰਗ ਅਤੇ ਹੋਰ ਦੋਸ਼ਾਂ ਵਿਚ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੈ।ਨਿਆਂਪਾਲਿਕਾ ਦੇ ਬੁਲਾਰੇ ਗੁਲਮੋਹਸਿਨ ਇਸਮਾਇਲੀ ਨੇ ਮੰਗਲਵਾਰ ਨੂੰ ਦੱਸਿਆ ਕਿ ਜੋੜਾ ਨਜਵਾ ਲੇਸ਼ੀਦਾਈ ਅਤੇ ਉਸ ਦਾ ਪਤੀ ਵਾਹਿਦ ਬੇਹਜਾਦੀ ਨੂੰ ਮੁਦਰਾ ਦੀ ਤਸਕਰੀ ਕਰਨ ਅਤੇ 20 ਕਰੋੜ ਡਾਲਰ ਦਾ ਘਪਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਤਾਨਾਸ਼ਾਹ ਕਿਮ ਜੋਂਗ ਦੇ ਰਾਜ 'ਚ ਲੋਕਾਂ 'ਤੇ ਹਨ ਸਖਤ ਪਾਬੰਦੀਆਂ

ਅਧਿਕਾਰੀਆਂ ਨੇ ਜੋੜੇ ਕੋਲੋਂ ਲੱਗਭਗ 300 ਕਿਲੋਗ੍ਰਾਮ ਸੋਨਾ ਵੀ ਜ਼ਬਤ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਦੇਸ਼ ਦੇ ਚੋਟੀ ਦੇ ਵਾਹਨ ਨਿਰਮਾਤਾ ਸਾਈਪਾ ਤੋਂ 6,700 ਕਾਰਾਂ ਖਰੀਦੀਆਂ ਹਨ। ਸਾਈਪਾ ਨਾਲ ਜੁੜੇ ਦੋਸ਼ਾਂ ਦੇ ਸਿਲਸਿਲੇ ਵਿਚ ਅਦਾਲਤ ਨੇ ਦੋ ਮੰਤਰੀਆਂ ਫਰੀਦੂਨ ਅਹਿਮਦੀ ਅਤੇ ਮੁਹੰਮਦ ਅਜੀਜ਼ੀ ਨੂੰ 5 ਸਾਲ ਜੇਲ ਦੀ ਸਜ਼ਾ ਦੇ ਨਾਲ ਹੀ ਸਾਈਪਾ ਦੇ ਸਾਬਕਾ ਸੀ.ਈ.ਓ. ਮੇਹਦੀ ਜਮਾਲੀ ਨੂੰ 7 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਦੋਵੇਂ ਮੰਤਰੀ ਈਰਾਨ ਦੇ ਜੰਜਾਨ ਸ਼ਹਿਰ ਦੀ ਨੁਮਾਇੰਦਗੀ ਕਰਦੇ ਹਨ।


Vandana

Content Editor

Related News