ਈਰਾਨੀ ਜੋੜੇ ਨੂੰ ਹੋਈ 16 ਸਾਲ ਜੇਲ ਤੇ ਮਿਲੀ 74 ਕੋੜੇ ਮਾਰਨ ਦੀ ਸਜ਼ਾ

05/05/2020 6:23:53 PM

ਤੇਹਰਾਨ (ਬਿਊਰੋ):ਈਰਾਨ ਦੀ ਇਕ ਅਦਾਲਤ ਨੇ ਸੋਸ਼ਲ ਮੀਡੀਆ ਇੰਫਲੂਐਂਸਰਜ਼ ਅਹਿਮਦ ਮੋਇਨ ਸ਼ਿਰਾਜੀ ਅਤੇ ਉਹਨਾਂ ਦੀ ਪਤਨੀ ਸ਼ਬਨਮ ਸ਼ਾਹਰੋਖੀ ਨੂੰ 16 ਸਾਲ ਜੇਲ ਅਤੇ 74 ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ। ਈਰਾਨ ਦੀ ਰੈਵੋਲੂਸ਼ਨਰੀ ਕੋਰਟ ਨੇ ਦੋਸ਼ੀ ਜੋੜੇ ਦੀ ਗੈਰ ਮੌਜੂਦਗੀ ਵਿਚ ਇਹ ਸਜ਼ਾ ਸੁਣਾਈ। ਦੱਸਿਆ ਜਾ ਰਿਹਾ ਹੈ ਕਿ ਅਹਿਮਦ ਮੋਇਨ ਸ਼ਿਰਾਜੀ ਅਤੇ ਉਹਨਾਂ ਦੀ ਪਤਨੀ ਸ਼ਬਨਮ ਸਾਲ 2019 ਵਿਚ ਈਰਾਨ ਛੱਡ ਕੇ ਜਾ ਚੁੱਕੇ ਹਨ।

ਸ਼ਿਰਾਜੀ ਨੇ ਅਪ੍ਰੈਲ ਵਿਚ ਕੀਤੀ ਆਪਣੀ ਪੋਸਟ ਵਿਚ ਕਿਹਾ ਸੀ ਕਿ ਉਹਨਾਂ ਅਤੇ ਉਹਨਾਂ ਦੀ ਪਤਨੀ 'ਤੇ 'ਅਸ਼ਲੀਲ' ਅਤੇ 'ਗੰਦੀ ਪੋਸਟ' ਕਰ ਕੇ ਸਰਕਾਰ ਦੇ ਵਿਰੁੱਧ ਗਲਤ ਪ੍ਰਚਾਰ ਕਰਨ ਕਰਨ ਅਤੇ ਨੈਤਿਕ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ। ਸ਼ਿਰਾਜੀ ਅਤੇ ਉਸਦੀ ਪਤਨੀ ਇਹਨੀਂ ਦਿਨੀਂ ਤੁਰਕੀ ਵਿਚ ਰਹਿ ਰਹੇ ਹਨ। ਸ਼ਿਰਾਜੀ ਨੇ ਦੱਸਿਆ ਕਿ ਉਹਨਾਂ ਨੂੰ ਡਰ ਸੀ ਕਿ ਕੋਰਟ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਦੋਸ਼ੀ ਠਹਿਰਾ ਸਕਦੀ ਹੈ। ਸ਼ਿਰਾਜੀ ਕਿਕ ਬਾਕਸਿੰਗ ਦੇ ਚੈਂਪੀਅਨ ਅਤੇ ਉੱਦਮੀ ਹਨ। ਇੰਸਟਾਗ੍ਰਾਮ 'ਤੇ ਉਹਨਾਂ ਦੇ ਲੱਖਾਂ ਫਾਲੋਅਰਜ਼ ਹਨ। 

ਪੜ੍ਹੋ ਇਹ ਖਬਰ- ਪਾਕਿ 'ਚ ਈਸਾਈ ਸਫਾਈਕਰਮੀ ਬਿਨਾਂ ਸੁਰੱਖਿਆ ਉਪਕਰਨਾਂ ਦੇ ਕਰ ਰਹੇ ਸੀਵਰ ਸਾਫ 

ਸ਼ਿਰਾਜੀ ਨੂੰ 9 ਸਾਲ ਜੇਲ ਅਤੇ ਉਹਨਾਂ ਦੀ ਪਤਨੀ ਸ਼ਬਨਮ ਨੂੰ 7 ਸਾਲ ਜੇਲ ਅਤੇ 74 ਕੋੜੇ ਮਾਰਨ ਦੀ ਸਜ਼ੀ ਦਿੱਤੀ ਗਈ ਹੈ। ਈਰਾਨੀ ਜੋੜੇ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਵਕੀਲ ਤੋਂ ਇਸ ਸਜ਼ਾ ਦੇ ਬਾਰੇ ਵਿਚ ਪਤਾ ਚੱਲਿਆ। ਸ਼ਿਰਾਜੀ ਨੇ ਕਿਹਾ ਕਿ ਉਹ ਆਪਣੇ ਵਕੀਲ ਜ਼ਰੀਏ ਅਦਾਲਤ ਦੇ ਫੈਸਲੇ ਦੇ ਵਿਰੁੱਧ ਅਪੀਲ ਕਰਨਗੇ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖੁਫੀਆ ਮੰਤਰਾਲਾ (Intelligence Ministry) ਉਹਨਾਂ ਨੂੰ ਕਈ ਵਾਰ ਬੁਲਾ ਕੇ ਪੁੱਛਗਿੱਛ ਕਰ ਚੁੱਕਾ ਹੈ। ਇਸ ਦੌਰਾਨ ਪੁੱਛਗਿੱਛ ਕਰਨ ਵਾਲਿਆਂ ਨੇ ਉਹਨਾਂ ਨੂੰ ਸ਼ਬਨਮ ਦੀ ਬਿਨਾਂ ਹਿਜਾਬ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਨਾ ਕਰਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਸੀ।
 


Vandana

Content Editor

Related News