ਈਰਾਨ ਨੇ ਵੀਅਤਨਾਮੀ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ

11/04/2021 1:49:49 AM

ਦੁਬਈ-ਈਰਾਨ ਨੇ ਪਿਛਲੇ ਮਹੀਨੇ ਓਮਾਨ ਦੀ ਖਾੜੀ 'ਚ ਵੀਅਤਨਾਮੀ ਝੰਡੇ ਵਾਲੇ ਇਕ ਤੇਲ ਟੈਂਕਰ ਨੂੰ ਜ਼ਬਤ ਕਰ ਲਿਆ ਅਤੇ ਉਸ ਨੂੰ ਹੁਣ ਵੀ ਬੰਦਰ ਅੱਬਾਸ 'ਚ ਰੋਕ ਕੇ ਰੱਖਿਆ ਹੈ। ਦੋ ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਏ.ਪੀ. ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ 'ਚੋਂ ਇਕ ਨੇ ਦੱਸਿਆ ਕਿ ਨੀਮ ਫੌਜੀ ਬਲ ਈਰਾਨੀ ਰਿਵੋਲਿਉਸ਼ਨਰੀ ਗਾਰਡ ਦੇ ਜਵਾਨਾਂ ਨੇ 24 ਅਕਤੂਬਰ ਨੂੰ ਹਥਿਆਰਾਂ ਦੀ ਮਦਦ ਨਾਲ ਐੱਮ.ਵੀ. ਸਾਊਥਿਸ ਟੈਂਕਰ 'ਤੇ ਕੰਟਰੋਲ ਕਰ ਲਿਆ।

ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ

ਅਮਰੀਕੀ ਬਲਾਂ ਨੇ ਇਸ ਘਟਨਾ ਦੀ ਨਿਗਰਾਨੀ ਕੀਤੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਟੈਂਕਰ ਈਰਾਨੀ ਜਲ ਖੇਤਰ 'ਚ ਚਲਾ ਗਿਆ ਸੀ। ਟੈਂਕਰ ਜ਼ਬਤ ਕੀਤੇ ਜਾਣ ਦਾ ਮਕਸੱਦ ਸਪੱਸ਼ਟ ਨਹੀਂ ਹੋ ਪਾਇਆ ਗਿਆ। ਇਸ ਸੰਬੰਧ 'ਚ ਵੀਅਤਨਾਮ 'ਚ ਅਧਿਕਾਰੀਆਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ। ਜ਼ਬਤ ਟੈਂਕਰ ਮੰਗਲਵਾਰ ਨੂੰ ਬੰਦਰ ਅੱਬਾਸ ਤੱਟ 'ਤੇ ਖੜਾ ਸੀ। ਦੋਵਾਂ ਅਮਰੀਕੀ ਅਧਿਕਾਰੀਆਂ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਕਿਉਂਕਿ ਇਸ ਸੂਚਨਾ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਬੈਂਕਾਕ ਤੋਂ ਇਜ਼ਰਾਈਲ ਜਾ ਰਹੇ ਜਹਾਜ਼ ਨੇ ਗੋਆ ਦੇ ਡੇਬੋਲਿਨ ਏਅਰਫੀਲਡ 'ਤੇ ਕੀਤੀ ਐਮਰਜੈਂਸੀ ਲੈਂਡਿੰਗ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar